Tue, Jul 15, 2025
Whatsapp

ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾ, 61 ਨਵੇਂ ਮਰੀਜ਼ ਮਿਲੇ

Reported by:  PTC News Desk  Edited by:  Ravinder Singh -- May 05th 2022 04:10 PM -- Updated: May 05th 2022 04:55 PM
ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾ, 61 ਨਵੇਂ ਮਰੀਜ਼ ਮਿਲੇ

ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾ, 61 ਨਵੇਂ ਮਰੀਜ਼ ਮਿਲੇ

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ 'ਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਚੌਥੀ ਲਹਿਰ ਜਿਸ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਉਹ ਪਟਿਆਲੇ ਵਿਚ ਦਿਖਾਈ ਦੇਣ ਲੱਗ ਪਿਆ ਹੈ। ਵੀਰਵਾਰ ਨੂੰ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ 122 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾਹਾਲਾਂਕਿ ਜਿਹੜੇ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿਚੋਂ ਕੋਈ ਵੀ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ ਤੇ ਯੂਨੀਵਰਸਿਟੀ ਵਿੱਚ ਕੋਰੋਨਾ ਦੇ ਵਿਵਹਾਰ ਨੂੰ ਲੈ ਕੇ ਸਖਤੀ ਵਧਾ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਡਾਕਟਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਕੋਰੋਨਾ ਦਾ ਪਹਿਲਾ ਕੇਸ 26 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾਇਸ ਤੋਂ ਬਾਅਦ ਯੂਨੀਵਰਸਿਟੀ ਨੇ ਕਰੀਬ 150 ਵਿਦਿਆਰਥੀਆਂ ਦੇ ਸੈਂਪਲ ਲਏ, ਜਿਨ੍ਹਾਂ ਵਿੱਚੋਂ 7-8 ਕੇਸ ਸਾਹਮਣੇ ਆਏ। ਫਿਰ ਜਦੋਂ ਹਰ ਕਿਸੇ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਤਾਂ ਇਹ ਅੰਕੜਾ ਵਧ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ 800 ਦੇ ਕਰੀਬ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ। ਇਨ੍ਹਾਂ ਵਿੱਚੋਂ 122 ਵਿਦਿਆਰਥੀਆਂ ਵਿੱਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਪਟਿਆਲਾ 'ਚ ਵੱਧ ਰਹੇ ਕੋਰੋਨਾ ਕੇਸ ਬਣੇ ਚਿੰਤਾ ਦਾ ਵਿਸ਼ਾਯੂਨੀਵਰਸਿਟੀ ਦੇ ਡਾਕਟਰਾਂ ਨੇ ਦੱਸਿਆ ਕਿ 'ਵਰਸਿਟੀ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੇ ਸੈਂਪਲ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿੱਚ ਓਮੀਕ੍ਰੋਨ ਦੇ ਦੋ ਰੂਪ ਬੀਏ-2 ਅਤੇ ਬੀਏ-3 ਪਾਏ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਵਿਦਿਆਰਥੀਆਂ ਦੇ ਸੈਂਪਲ ਕੋਰੋਨਾ ਪਾਜ਼ੇਟਿਵ ਹਨ ਪਰ ਉਨ੍ਹਾਂ ਵਿੱਚ ਲੱਛਣ ਬਹੁਤ ਮਾਮੂਲੀ ਹਨ। ਬਹੁਤ ਘੱਟ ਵਿਦਿਆਰਥੀ ਹਨ ਜਿਨ੍ਹਾਂ ਨੂੰ ਦੋ ਦਿਨਾਂ ਤੋਂ ਬੁਖਾਰ ਦੇ ਨਾਲ-ਨਾਲ ਸਰੀਰ ਵਿੱਚ ਦਰਦ ਸੀ। ਬਾਕੀ ਵਿਦਿਆਰਥੀਆਂ ਨੂੰ ਬਹੁਤਾ ਮਹਿਸੂਸ ਨਹੀਂ ਹੋਇਆ। ਨਵੇਂ ਵੇਰੀਐਂਟ XE ਬਾਰੇ ਪੁੱਛੇ ਜਾਣ ਉਤੇ ਡਾਕਟਰਾਂ ਨੇ ਕਿਹਾ ਕਿ ਨਵਾਂ ਵੇਰੀਐਂਟ ਨਹੀਂ ਪਾਇਆ ਗਿਆ ਹੈ, ਸਿਰਫ ਓਮੀਕ੍ਰੋਨ ਦੇ ਲੱਛਣ ਦੱਸੇ ਗਏ ਹਨ। ਇਹ ਵੀ ਪੜ੍ਹੋ : ਪੁਲਿਸ ਨੇ ਜਾਅਲੀ ਆਈਐਫਐਸ ਅਫਸਰ ਕੀਤਾ ਗ੍ਰਿਫਤਾਰ


Top News view more...

Latest News view more...

PTC NETWORK
PTC NETWORK