ਪਟਿਆਲਾ ਸਰਹਿੰਦ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਪਿਤਾ ਤੇ ਪੁੱਤਰ ਦੀ ਹੋਈ ਮੌਤ
ਪਟਿਆਲਾ : ਪਟਿਆਲਾ - ਸਰਹਿੰਦ ਰੋਡ 'ਤੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਮੋਟਰਸਾਇਕਲ ਸਵਾਰ ਪਰਿਵਾਰ ਨੂੰ ਦਰੜਿਆ ਗਿਆ ਹੈ। ਇਹ ਹਾਦਸਾ ਹੇਮਕੁੰਟ ਪਟਰੋਲ ਪੰਪ ਨੇੜੇ ਨੇੜੇ ਹੋਇਆ ਹੈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ।
[caption id="attachment_517599" align="aligncenter" width="300"]
ਪਟਿਆਲਾ ਸਰਹਿੰਦ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਪਿਤਾ ਤੇ ਪੁੱਤਰ ਦੀ ਹੋਈ ਮੌਤ[/caption]
ਪੜ੍ਹੋ ਹੋਰ ਖ਼ਬਰਾਂ : ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ
ਜਾਣਕਾਰੀ ਅਨੁਸਾਰ ਹੇਮਕੁੰਟ ਪਟਰੋਲ ਪੰਪ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋਈ ਹੈ। ਮੋਟਰਸਾਈਕਲ ਸਵਾਰ ਇੱਕ ਆਦਮੀ ਅਤੇ ਇੱਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ,ਜਦਕਿ ਮੋਟਰਸਾਈਕਲ 'ਤੇ ਸਵਾਰ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
[caption id="attachment_517596" align="aligncenter" width="300"]
ਪਟਿਆਲਾ ਸਰਹਿੰਦ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਪਿਤਾ ਤੇ ਪੁੱਤਰ ਦੀ ਹੋਈ ਮੌਤ[/caption]
ਕਾਰ ਚਾਲਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਕਾਰ ਚਾਲਕ ਨੂੰ ਲੋਕਾਂ ਤੋਂ ਬਚਾ ਕੇ ਹਿਰਾਸਤ ਵਿੱਚ ਲੈ ਲਿਆ ਹੈ। ਬਿਜਲੀ ਦੇ ਖੰਭੇ ਵੀ ਤੇਜ਼ ਰਫ਼ਤਾਰ ਕਾਰਨ ਨੁਕਸਾਨੇ ਗਏ ਹਨ।
[caption id="attachment_517597" align="aligncenter" width="225"]
ਪਟਿਆਲਾ ਸਰਹਿੰਦ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਪਿਤਾ ਤੇ ਪੁੱਤਰ ਦੀ ਹੋਈ ਮੌਤ[/caption]
ਪੜ੍ਹੋ ਹੋਰ ਖ਼ਬਰਾਂ : ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ , ਨਿਊ ਅੰਮ੍ਰਿਤਸਰ ਗੋਲਡਨ ਗੇਟ 'ਤੇ ਕਿਸਾਨਾਂ ਨੇ ਕੀਤਾ ਸਨਮਾਨਿਤ
ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਸੇਵਾ ਕਰ ਕੇ ਘਰ ਵਾਪਸ ਪਰਤਦਿਆਂ ਇਹ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਇਆ ਹੈ। ਪਿਤਾ ਤੇ ਪੁੱਤਰ ਦੋਵਾਂ ਨੇ ਜਾਨ ਗਵਾਈ ਹੈ। ਪਿਤਾ ਮਨਜੀਤ ਸਿੰਘ ਉਮਰ 45 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਉਸਦਾ ਸਪੁੱਤਰ ਜਸਮੀਤ ਸਿੰਘ ਉਮਰ 15 ਸਾਲ ਹਸਪਤਾਲ ਜਾ ਕੇ ਦਮ ਤੋੜ ਗਿਆ।
-PTCNews