11 ਸਾਲਾ ਵਿਦਿਆਰਥੀ ਨੇ ਬਣਾਇਆ ਰੋਬੋਟ, ਖੇਤੀਬਾੜੀ 'ਚ ਕੀਤਾ ਜਾ ਸਕੇਗਾ ਇਸਤੇਮਾਲ
ਲੁਧਿਆਣਾ: ਲੁਧਿਆਣਾ ਦੇ ਛੇਵੀਂ ਜਮਾਤ ਦੇ 11 ਸਾਲਾ ਵਿਦਿਆਰਥੀ ਵਿਰਾਜ ਗੁਪਤਾ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ, ਜਿਹੜਾ ਖੇਤੀ ਲਈ ਕਈ ਕੰਮਾਂ ਵਿਚ ਕੰਮ ਆ ਸਕਦਾ ਹੈ। ਉਨ੍ਹਾਂ ਨੂੰ ਇਸ ਖੋਜ ਵਾਸਤੇ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ ਵੀ ਸਰਟੀਫਿਕੇਟ ਦਿੱਤਾ ਗਿਆ ਹੈ।
ਵਿਰਾਜ ਗੁਪਤਾ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਰੋਬੋਟ ਖੇਤੀਬਾੜੀ ਦੀ ਵਰਤੋਂ ਵਿੱਚ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਬੋਟ ਬਣਾਉਣ ਵਿਚ ਕਰੀਬ ਤਿੰਨ ਮਹੀਨੇ ਦਾ ਵਕਤ ਲੱਗਾ ਹੈ ਅਤੇ ਇਸ ਵਿਚ ਲੱਗੇ ਕਈ ਸਾਮਾਨ ਉਨ੍ਹਾਂ ਨੇ ਆਪਣੇ ਘਰ ਵਿੱਚੋਂ ਹੀ ਇਕੱਠੇ ਕੀਤੇ ਸਨ। ਉਸਦੇ ਪਿਤਾ ਇਕ ਡਾਕਟਰ ਹਨ।
ਸੰਸਥਾ ਦੇ ਸੰਸਥਾਪਕ ਤੇ ਨਿਰਦੇਸ਼ਕ ਡਿੰਪਲ ਵਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹਮੇਸ਼ਾ ਤੋਂ ਨਵੀਂਆਂ ਖੋਜਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਰਾਜ ਗੁਪਤਾ ਵੱਲੋਂ ਕੀਤੇ ਗਏ ਇਸ ਕੰਮ ਲਈ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ:ਬਿਜਲੀ ਸੰਕਟ: ਗਰਮੀ ਵੱਧਣ ਕਾਰਨ ਵਧੀ ਬਿਜਲੀ ਦੀ ਮੰਗ, ਕੋਲੇ ਦੀ ਵੀ ਵੱਡੀ ਘਾਟ
-PTC News