Sat, Dec 13, 2025
Whatsapp

14 ਜੂਨ ਨੂੰ ਸਿਨੇਮਾਘਰਾਂ 'ਚ ਆ ਰਿਹਾ ਹੈ ਮੁੰਡਾ ਫਰੀਦਕੋਟੀਆ...

Reported by:  PTC News Desk  Edited by:  Jashan A -- April 22nd 2019 05:51 PM -- Updated: April 22nd 2019 07:27 PM
14 ਜੂਨ ਨੂੰ ਸਿਨੇਮਾਘਰਾਂ 'ਚ ਆ ਰਿਹਾ ਹੈ ਮੁੰਡਾ ਫਰੀਦਕੋਟੀਆ...

14 ਜੂਨ ਨੂੰ ਸਿਨੇਮਾਘਰਾਂ 'ਚ ਆ ਰਿਹਾ ਹੈ ਮੁੰਡਾ ਫਰੀਦਕੋਟੀਆ...

14 ਜੂਨ ਨੂੰ ਸਿਨੇਮਾਘਰਾਂ 'ਚ ਆ ਰਿਹਾ ਹੈ ਮੁੰਡਾ ਫਰੀਦਕੋਟੀਆ...,ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ 'ਚ ਥੋੜੇ ਸਮੇਂ 'ਚ ਵੱਡਾ ਨਾਮ ਬਣਾਉਣ ਵਾਲੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਮ ਹੈ ਮੁੰਡਾ ਫਰੀਦਕੋਟੀਆ ... ਜਿਸ 'ਚ ਰੋਸ਼ਨ ਪ੍ਰਿੰਸ ਆਪਣੀ ਅਦਾਕਰੀ ਦੇ ਜੌਹਰ ਦਿਖਾਉਣਗੇ। ਇਸ ਫਿਲਮ ਦਾ ਅੱਜ ਪੋਸਟਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਰੋਸ਼ਨ ਪ੍ਰਿੰਸ 2 ਖੂਬਸੂਰਤ ਮੁਟਿਆਰਾਂ ਨਾਲ ਨਜ਼ਰ ਆ ਰਹੇ ਹਨ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਡਾਇਰੈਕਟਰ ਮਨਦੀਪ ਸਿੰਘ ਚਾਹਲ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਤੇ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਿਲਮ ਮੁੰਡਾ ਫਰੀਦਕੋਟੀਆ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 14 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਜ਼ਿਕਰ ਏ ਖਾਸ ਹੈ ਕਿ ਆਵਾਜ਼ ਪੰਜਾਬ ਦੇ ਮੰਚ ਤੋਂ ਸ਼ੁਰੂ ਹੋਇਆ ਰੋਸ਼ਨ ਪ੍ਰਿੰਸ ਦਾ ਸਫ਼ਰ ਵਗਦੇ ਪਾਣੀ ਵਾਗ ਨਿਰੰਤਰ ਚੱਲ ਰਿਹਾ ਹੈ ਅਤੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਉੱਚਾ ਚੁਕਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਰੋਸ਼ਨ ਪ੍ਰਿੰਸ ਹੁਣ ਤੱਕ ਬੇਹਤਰੀਨ ਗਾਣੇ ਅਤੇ ਫ਼ਿਲਮਾਂ ਪੰਜਾਬੀ ਇੰਡਰਸਟਰੀ ਦੀ ਝੋਲੀ ਪਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਾਂਝਾ ਰਿਫਊਜ਼ੀ, ਇਸ਼ਕ ਬਰਾਂਡੀ, ਲਾਵਾਂ ਫੇਰੇ ਜਿਹੀਆਂ ਫ਼ਿਲਮਾਂ ਪੰਜਾਬੀ ਸਿਨੇਮਾ 'ਚ ਤਹਿਲਕਾ ਮਚਾ ਚੁੱਕੀਆਂ ਹਨ। -PTC News


Top News view more...

Latest News view more...

PTC NETWORK
PTC NETWORK