ਹੋਲਾ ਮਹੱਲਾ ਤਹਿਤ ਬਦਲੇ ਰੋਪੜ ਤੋਂ ਉਨਾਂ ਨੂੰ ਜਾਣ ਵਾਲੇ ਰੂਟ ਪਲਾਨ
ਕੌਮੀ ਤਿਉਹਾਰ ਹੋਲਾ ਮਹੱਲਾ ਨੂੰ ਲੈ ਕੇ ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ । ਵੱਡੀ ਗਿਣਤੀ ਵਿਚ ਸੰਗਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਚੁੱਕੀ ਹੈ ਅਤੇ ਜ਼ਿਕਰ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵਲੋਂ ਵੀ ਸੰਗਤ ਦੇ ਲਈ ਹਰ ਸਹੂਲਤ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ l ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ ਅਤੇ ਸੰਗਤ ਦੇ ਮਨ ਵਿੱਚ ਕੋਈ ਡਰ ਭੈਅ ਨਹੀਂ ਅਤੇ ਸੰਗਤ ਵੱਡੀ ਗਿਣਤੀ ਦੇ ਵਿਚ ਪਹੁੰਚ ਰਹੀ ਅਤੇ ਆਉਣ ਵਾਲੇ ਦਿਨਾਂ ਵਿੱਚ ਅੱਧੀ ਆਮਦ ਹੋਰ ਵੀ ਵਧੇਗੀ |
ਉਥੇ ਹੀ ਇਸ ਤਹਿਤ ਰੂਟ ਪਲਾਂ ਵੀ ਤੈਅ ਕਰ ਲਏ ਗਏ ਹਨ। ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਕੁੱਲ 12 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਹਰੇਕ ਸੈਕਟਰ ਵਿੱਚ 1 ਐਸ.ਪੀ. ਅਤੇ 2 ਡੀ.ਐਸ.ਪੀਜ. ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਸੁਰੱੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਜੋ ਦਿਨ-ਰਾਤ ਦੋ ਸ਼ਿਫਟਾਂ ਵਿੱਚ ਡਿਊਟੀ ਨਿਭਾਉਣਗੇ।
ਸਮੁੱਚੇ ਸ਼ਹਿਰ ਵਿੱਚ 24 ਦਿਨ-ਰਾਤ ਦੇ ਨਾਕੇ ਲਗਾਏ ਜਾਣਗੇ ਅਤੇ 22 ਮੋਬਾਇਲ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆ ਜਾਣਗੀਆਂ, ਜੋ ਦਿਨ-ਰਾਤ ਨਿਰਧਾਰਤ ਰੂਟਾਂ ਤੇ ਗਸ਼ਤ ਕਰਨਗੀਆਂ।
ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ
Read more : 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ , ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ
ਰੂਪਨਗਰ ਤੋਂ ਬਿਲਾਸਪੁਰ-ਮਨਾਲੀ ਜਾਣ ਵਾਲੀ ਆਵਾਜਾਈ ਨੂੰ ਰੋਪੜ ਤੋਂ ਵਾਇਆ ਘਨੌਲੀ-ਨਾਲਾਗੜ੍ਹ-ਦੇਹਣੀ-ਸਵਾਰਘਾਟ ਰਾਹੀਂ ਡਾਈਵਰਟ ਕੀਤਾ ਜਾਵੇਗਾ ਅਤੇ ਰੋਪੜ ਤੋਂ ਨੰਗਲ-ਉਨਾ ਜਾਣ ਵਾਲੀ ਆਵਾਜਾਈ ਨੂੰ ਰੋਪੜ ਤੋਂ ਹੈੱੱਡ-ਵਰਕਸ ਰੂਪਨਗਰ-ਨੂਰਪੁਰਬੇਦੀ-ਝੱਜ ਚੌਂਕ-ਕਲਵਾਂ ਮੋੜ, ਨੰਗਲ, ਊਨਾ ਰਾਹੀਂ ਡਾਈਵਰਟ ਕੀਤਾ ਜਾਵੇਗਾ । ਇਸੀ ਤਰਾਂ ਬੁੰਗਾ ਸਾਹਿਬ ਤੋਂ ਗੜ੍ਹਸ਼ੰਕਰ ਅਤੇ ਨੰਗਲ ਸਾਈਡ ਜਾਣ ਵਾਲੀ ਆਵਾਜਾਈ ਨੂੰ ਵਾਇਆ ਬੁੰਗਾ ਸਾਹਿਬ ਤੋਂ ਨੂਰਪੁਰਬੇਦੀ-ਝੱੱਜ ਚੌਂਕ-ਕਲਵਾਂ ਮੋੜ ਰਾਹੀਂ ਡਾਈਵਰਟ ਕੀਤਾ ਜਾਵੇਗਾ।
ਮਹੱਤਵਪੂਰਨ ਸਥਾਨਾਂ ਦੀ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਸ਼ਨਾਖਤ ਕੀਤੀ ਗਈ ਹੈ, ਜਿੱਥੇ 128 ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ, ਜਿਹਨਾਂ ਦਾ ਫੋਕਸ ਥਾਣਾ ਅਨੰਦਪੁਰ ਸਾਹਿਬ ਵਿਖੇ ਬਣਾਏ ਜਾਣ ਵਾਲੇ ਮੇਂਨ ਕੰਟਰੋਲ ਰੂਮ ਵਿੱਚ ਇੱਕ ਵੱਡੀ ਐਲ.ਈ.ਡੀ ਸਕਰੀਨ ਤੇ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਰਾਂਹੀ ਸਮੁੱਚੇ ਮੇਲੇ ਵਿੱਚ ਜੇਬ ਕੱਤਰੇ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਤੇ ਕਰੜੀ ਨਜਰ ਰੱਖੀ ਜਾਵੇਗੀ।