2000 ਦੇ ਨੋਟਾਂ ਦੀ ਗਿਣਤੀ 'ਚ ਆਈ ਵੱਡੀ ਗਿਰਾਵਟ, ਸਰਕਾਰ ਨੇ ਸੰਸਦ 'ਚ ਦੱਸੀ ਵਜ੍ਹਾ
ਨਵੀਂ ਦਿੱਲੀ : ਪਿਛਲੇ 44 ਮਹੀਨਿਆਂ ਵਿੱਚ ਪ੍ਰਚਲਿਤ 2,000 ਰੁਪਏ ਦੇ ਕਰੰਸੀ ਨੋਟਾਂ ਦੀ ਗਿਣਤੀ ਕੁੱਲ ਗਿਣਤੀ ਦੇ ਲਿਹਾਜ਼ ਨਾਲ ਇੱਕ ਤਿਹਾਈ ਅਤੇ ਮੁੱਲ ਦੇ ਮਾਮਲੇ ਵਿੱਚ ਅੱਧੇ ਤੋਂ ਵੱਧ ਘੱਟ ਗਈ ਹੈ ਕਿਉਂਕਿ 2018-19 ਤੋਂ ਛਪਾਈ ਲਈ ਨਵੇਂ ਆਰਡਰ ਨਹੀਂ ਦਿੱਤੇ ਗਏ ਹਨ। ਗੰਦੇ ਅਤੇ ਕੱਟੇ ਫਟੇ ਹੋਣ ਦੇ ਕਾਰਨ ਨੋਟ ਵੀ ਚਲਣ ਤੋਂ ਬਾਹਰ ਹੋ ਗਏ ਹਨ।
[caption id="attachment_556273" align="aligncenter" width="300"] 2000 ਦੇ ਨੋਟਾਂ ਦੀ ਗਿਣਤੀ 'ਚ ਆਈ ਵੱਡੀ ਗਿਰਾਵਟ, ਸਰਕਾਰ ਨੇ ਸੰਸਦ 'ਚ ਦੱਸੀ ਵਜ੍ਹਾ[/caption]
ਪ੍ਰਚਲਨ ਵਿੱਚ 2,000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਘਟੀ ਹੈ, ਜਦੋਂ ਕਿ ਪਿਛਲੇ ਪੰਜ ਸਾਲਾਂ ਵਿੱਚ ਪ੍ਰਚਲਿਤ ਕਰੰਸੀ ਵਿੱਚ 62 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ 4 ਨਵੰਬਰ 2016 ਨੂੰ 17.74 ਲੱਖ ਕਰੋੜ ਰੁਪਏ ਤੋਂ 19 ਨਵੰਬਰ, 2021 ਤੱਕ 28.78 ਲੱਖ ਕਰੋੜ ਰੁਪਏ ਹੋ ਗਈ ਹੈ।ਮੰਗਲਵਾਰ ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ 31 ਮਾਰਚ 2018 ਤੱਕ, 2,000 ਰੁਪਏ ਦੇ 336.3 ਕਰੋੜ ਨੋਟ ਚਲਨ ਵਿੱਚ ਸਨ।
[caption id="attachment_556271" align="aligncenter" width="275"]
2000 ਦੇ ਨੋਟਾਂ ਦੀ ਗਿਣਤੀ 'ਚ ਆਈ ਵੱਡੀ ਗਿਰਾਵਟ, ਸਰਕਾਰ ਨੇ ਸੰਸਦ 'ਚ ਦੱਸੀ ਵਜ੍ਹਾ[/caption]
ਜਦੋਂ ਕਿ 26 ਨਵੰਬਰ, 2021 ਨੂੰ ਗਿਣਤੀ ਘੱਟ ਕੇ 223.3 ਕਰੋੜ ਤੱਕ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਕਿਸੇ ਵਿਸ਼ੇਸ਼ ਮੁੱਲ ਦੇ ਬੈਂਕ ਨੋਟ ਛਾਪਣ ਦਾ ਫੈਸਲਾ ਸਰਕਾਰ ਵੱਲੋਂ ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਜਾਂਦਾ ਹੈ ਤਾਂ ਜੋ ਲੋਕਾਂ ਦੀ ਲੈਣ-ਦੇਣ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੇ ਮੁੱਲ ਦੇ ਮਿਸ਼ਰਣ ਨੂੰ ਕਾਇਮ ਰੱਖਿਆ ਜਾ ਸਕੇ।
[caption id="attachment_556274" align="aligncenter" width="300"]
2000 ਦੇ ਨੋਟਾਂ ਦੀ ਗਿਣਤੀ 'ਚ ਆਈ ਵੱਡੀ ਗਿਰਾਵਟ, ਸਰਕਾਰ ਨੇ ਸੰਸਦ 'ਚ ਦੱਸੀ ਵਜ੍ਹਾ[/caption]
ਦੱਸ ਦਈਏ ਕਿ 8 ਨਵੰਬਰ 2016 ਨੂੰ ਸਰਕਾਰ ਨੇ ਕਾਲੇ ਧਨ 'ਤੇ ਰੋਕ ਲਗਾਉਣ ਦੇ ਨਾਲ-ਨਾਲ ਉਸ ਸਮੇਂ ਦੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਨੋਟਬੰਦੀ ਤੋਂ ਬਾਅਦ 2000 ਰੁਪਏ ਦੇ ਨੋਟਾਂ ਅਤੇ 500 ਰੁਪਏ ਦੇ ਨੋਟਾਂ ਦੀ ਨਵੀਂ ਲੜੀ ਪੇਸ਼ ਕੀਤੀ ਗਈ। ਬਾਅਦ ਵਿੱਚ 200 ਰੁਪਏ ਦਾ ਨੋਟ ਵੀ ਪੇਸ਼ ਕੀਤਾ ਗਿਆ।
-PTCNews