Sun, May 5, 2024
Whatsapp

Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ

Written by  Pardeep Singh -- March 07th 2022 02:07 PM
Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ

Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ

ਚੰਡੀਗੜ੍ਹ: ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਜੰਗ ਦਾ ਵਿਸ਼ਵ ਦੇ ਬਾਜ਼ਾਰਾਂ ਉੱਤੇ ਪਿਆ ਹੈ। ਰੂਸ ਤੇ ਯੂਕਰੇਨ ਜੰਗ ਕਾਰਨ ਕਈ ਵਸਤੂਆਂ ਮਹਿੰਗੀਆ ਹੋਈਆ ਹਨ ਜਿਵੇਂ ਕਿ ਕੱਚਾ ਤੇਲ, ਘਰੇਲੂ ਵਸਤੂਆ ਅਤੇ ਗੈਸ ਉੱਤੇ ਵੀ ਅਸਰ ਪੈ ਸਕਦਾ ਹੈ। ਉੱਥੇ ਹੀ ਜੰਗ ਦਾ ਧਾਤਾਂ ਉੱਤੇ ਵੀ ਅਸਰ ਪੈ ਸਕਦਾ ਹੈ।ਸੋਮਵਾਰ ਨੂੰ ਏਸ਼ੀਆਈ ਵਪਾਰ ਵਿੱਚ ਸੋਨਾ $2,000 ਤੋਂ ਵੱਧ ਹੋਇਆ। Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ ਰੂਸ ਤੇ ਯੂਕਰੇਨ ਦੀ ਜੰਗ ਦਾ ਅਸਰ ਵਿਸ਼ਵ  ਦੀ ਅਰਥਵਿਵਸਥਾ 'ਤੇ ਪੈ ਰਿਹਾ ਹੈ। ਇਹ ਵਜ੍ਹਾ ਹੈ ਕਿ ਕੀਮਤੀ ਧਾਤੂ 2,000.86 ਡਾਲਰ ਪ੍ਰਤੀ ਔਂਸ ਦੀ ਸਿਖਰ 'ਤੇ ਪਹੁੰਚ ਗਈ, ਜੋ ਸਤੰਬਰ 2020 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਰੂਸ ਨੇ ਯੂਕਰੇਨ 'ਤੇ ਆਪਣੇ ਹਮਲੇ ਨੂੰ ਜਾਰੀ ਹੋਣ ਕਾਰਨ ਹੀ ਵਪਾਰੀਆਂ ਨੂੰ ਸੁਰੱਖਿਆ ਲਈ ਭੱਜਣ ਲਈ ਭੇਜਿਆ ਗਿਆ ਹੈ।Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ ਭਾਰਤੀ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 7 ਮਾਰਚ ਨੂੰ ਫਿਰ 10 ਰੁਪਏ ਵਧ ਕੇ 52,810 ਰੁਪਏ ਹੋ ਗਈ। ਕੱਲ੍ਹ 24 ਕੈਰੇਟ ਸੋਨੇ ਦੀ ਕੀਮਤ 52,800 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਲੜਾਈ ਕਾਰਨ ਪੀਲੀ ਧਾਤੂ ਦੀ ਕੀਮਤ ਹਰ ਰੋਜ਼ ਅਸਮਾਨ ਨੂੰ ਛੂਹ ਰਹੀ ਹੈ। ਭਾਰਤ 'ਚ 22 ਕੈਰੇਟ ਸੋਨੇ ਦੀ ਕੀਮਤ 48,400 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ 48,410 ਰੁਪਏ 'ਤੇ ਪਹੁੰਚ ਗਈ ਹੈ। ਸੋਨੇ ਦੀਆਂ ਕੀਮਤਾਂ ਕੱਲ੍ਹ ਦੀਆਂ ਕੀਮਤਾਂ ਦੇ ਬਰਾਬਰ ਹੀ ਰਹੀਆਂ। Russia-Ukraine war: ਸੋਨੇ ਦੀ ਕੀਮਤ 'ਚ ਵੱਡਾ ਉਛਾਲ ਇਹ ਵੀ ਪੜ੍ਹੋ:BBMB ਨੂੰ ਲੈ ਕੇ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ, ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ  -PTC News


Top News view more...

Latest News view more...