Sat, Apr 27, 2024
Whatsapp

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    

Written by  Shanker Badra -- June 12th 2021 12:12 PM -- Updated: June 12th 2021 12:36 PM
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ    

ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਰਮਿਆਨ ਹੋਏ ਗੱਠਜੋੜ ਦਾ ਅੱਜ ਅਸਮੀ ਐਲਾਨ ਹੋ ਗਿਆ ਹੈ। ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲਦੇ ਦਫ਼ਤਰ 'ਚ ਇੱਕ ਪ੍ਰੈਸ ਕਾਨਫਰੰਸ ਨੂੰਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ ਨੇ ਇਸ ਗਠਜੋੜ ਦਾ ਅਸਮੀ ਐਲਾਨਕੀਤਾ ਹੈ। ਇਸ ਦੌਰਾਨ ਦੋਵਾਂ ਪਾਰਟੀਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫ਼ੈਸਲਾ ਕੀਤਾ ਹੈ। [caption id="attachment_505637" align="aligncenter" width="300"]SAD-BSP alliance confirmed! BSP to contest on 20 seats 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ[/caption] ਸੁਖਬੀਰ ਸਿੰਘ ਬਾਦਲ ਨੇ ਇਸ ਗੱਠਜੋੜ ਲਈ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦਾ ਧੰਨਵਾਦ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਅਤੇ ਬਸਪਾ ਦੀ ਇਕ ਸੋਚ ਹੈ। ਸੁਖਬੀਰ ਬਾਦਲ ਨੇ ਬਸਪਾ ਨਾਲ ਗੱਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਬਸਪਾ ਸੂਬੇ ਵਿੱਚ 20 ਸੀਟਾਂ ਉਪਰ ਚੋਣਲੜੇਗੀ। ਬਸਪਾ ਕਰਤਾਰਪੁਰ ,ਜਲੰਧਰ ਪੱਛਮੀ ,ਜਲੰਧਰ ਉੱਤਰੀ ,ਫ਼ਗਵਾੜਾ ,ਹੁਸ਼ਿਆਰਪੁਰ ,ਟਾਂਡਾ ,ਦਸੂਹਾ ,ਚਮਕੌਰ ਸਾਹਿਬ ,ਬੱਸੀ ਪਠਾਣਾਂ ,ਮਹਿਲ ਕਲਾਂ ,ਨਵਾਂਸ਼ਹਿਰ ,ਲੁਧਿਆਣਾ ਉੱਤਰੀ ,ਸੁਜਾਨਪੁਰ ,ਬੋਹਾ ,ਪਠਾਨਕੋਟ ,ਆਨੰਦਪੁਰ ਸਾਹਿਬ ,ਮੋਹਾਲੀ ,ਅੰਮ੍ਰਿਤਸਰ ਉੱਤਰੀ ,ਅੰਮ੍ਰਿਤਸਰ ਕੇਂਦਰੀ,ਪਾਇਲ ਤੋਂ ਚੋਣ ਲੜੇਗੀ। [caption id="attachment_505634" align="aligncenter" width="300"]SAD-BSP Alliance: Shiromani Akali Dal President Sukhbir Singh Badal announced alliance with Bahujan Samaj Party for 2022 Punjab Assembly Elections. 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ[/caption] ਦੱਸਣਯੋਗ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਨੇ ਐਲਾਨ ਕੀਤਾ ਸੀ ਕਿ ਜੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਸਰਕਾਰ ਆਈ ਤਾਂ ਅਗਲਾ ਉੱਪ ਮੁੱਖ ਮੰਤਰੀ ਦਲਿਤ ਵਰਗ 'ਚੋਂ ਹੋਵੇਗਾ ,ਕਿਉਂਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ ਹੈ। ਹਾਲਾਂਕਿ, ਪਾਰਟੀ ਨੂੰ ਕਦੇ ਵੀ ਵੱਡੀ ਜਿੱਤ ਪ੍ਰਾਪਤ ਨਹੀਂ ਹੋਈ। ਇਸ ਦੇ ਬਾਵਜੂਦ ਉਹ ਅਜੇ ਵੀ ਦਲਿਤ ਵੋਟ ਬੈਂਕ ਨੂੰ ਪ੍ਰਭਾਵਤ ਕਰਦਾ ਹੈ। ਅਤੀਤ 'ਚ ਸਾਲ 1996 'ਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਗਠਜੋੜ ਕੀਤਾ ਸੀ ਅਤੇ ਸੂਬੇ ਦੀਆਂ 13 'ਚੋ 11 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। [caption id="attachment_505633" align="aligncenter" width="300"]SAD and BSP between Alliance Announcement Regarding Punjab Assembly elections of 2022 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ[/caption] ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ14 ਅਪ੍ਰੈਲ 1984 ਨੂੰ ਹੋਂਦ 'ਚ ਆਈ ਸੀ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ, ਭਾਵ 31 ਫੀਸਦੀ ਤੋਂ ਵੱਧ ਹੈ। ਪੰਜਾਬ ਦੇ ਦੁਆਬਾ ਖੇਤਰ ਦੀ 42 ਫ਼ੀਸਦ ਆਬਾਦੀ ਦਲਿਤ ਹੈ। ਬਸਪਾ ਦੀ ਨੀਤੀ ਸ਼ੁਰੂ ਤੋਂ ਹੀ ਦਲਿਤ ਵਰਗ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਿਵਾਉਣ ਦੀ ਰਹੀ ਹੈ। ਇਸੇ ਨੂੰ ਹੀ ਆਪਣਾ ਮੁੱਖ ਮੁੱਦਾ ਬਣਾ ਕੇ ਬਸਪਾ ਹਰ ਸੂਬੇ ‘ਚ ਚੋਣਾਂ ਲੜਦੀ ਰਹੀ ਹੈ ਪਰ ਪੰਜਾਬ 'ਚ ਸਭ ਤੋਂ ਵੱਧ ਦਲਿਤ ਹੋਣ ਦੇ ਬਾਵਜੂਦ ਬਸਪਾ ਪੰਜਾਬ ਵਿੱਚ ਵੱਡੀ ਪਾਰਟੀ ਨਹੀਂ ਬਣ ਸਕੀ। ਗੱਠਜੋੜ ਤੋਂ ਬਾਅਦ ਬਸਪਾ ਨੂੰ ਅਕਾਲੀ ਦਲ ਦੇ 100 ਸਾਲਾਂ ਦੇ ਤਜੁਰਬੇ ਮਿਲ ਸਕਦੇ ਹਨ। ਇਸ ਗੱਠਜੋੜ ਨਾਲ ਦੋਵੇਂ ਪਾਰਟੀਆਂ ਨੂੰ 31% ਦਲਿਤ ਅਤੇ 57% ਪੰਜਾਬ ਦੇ ਸਿੱਖਾਂ ਦਾ ਸਾਥ ਮਿਲ ਸਕਦਾ ਹੈ। [caption id="attachment_505632" align="aligncenter" width="300"]SAD-BSP Alliance: Shiromani Akali Dal President Sukhbir Singh Badal announced alliance with Bahujan Samaj Party for 2022 Punjab Assembly Elections. 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਇਆ ਗਠਜੋੜ[/caption] ਇਸ ਦੌਰਾਨ ਬਸਪਾ ਦੇ ਕੌਮੀ ਸਕੱਤਰ ਜਨਰਲ ਸਤੀਸ਼ ਚੰਦਰਾ ਅਤੇ ਪੰਜਾਬ ਦੇ ਪ੍ਰਧਾਨ ਜਸਵੀਰ ਗੜ੍ਹੀ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸਟੇਜ ਉਪਰ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਗਰੇਵਾਲ, ਜਗਮੀਤ ਬਰਾੜ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ , ਓਪਿੰਦਰਜੀਤ ਕੌਰ ,ਬੀਬੀ ਜਗੀਰ ਕੌਰ, ਡਾ ਦਲਜੀਤ ਚੀਮਾ ਮੌਜੂਦ ਹਨ। ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ,ਸ਼ਰਨਜੀਤ ਸਿੰਘ ਢਿੱਲੋਂ, ਐਚ ਐਸ ਬੈਂਸ ਬੰਟੀ ਰੋਮਾਣਾ, ਜਨਮੇਦਾ ਸਿੰਘ ਸ਼ੇਖੋਂ ਸਮੇਤ ਬਸਪਾ ਦੇ ਕੌਮੀ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ , ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ , ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਬੈਣੀਪਾਲ , ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗੁਜਰਾਲ ਸਿੰਘ ਰਣੀਕੇ ਮੌਜੂਦ ਹਨ। -PTCNews


Top News view more...

Latest News view more...