Tue, Dec 23, 2025
Whatsapp

ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ

Reported by:  PTC News Desk  Edited by:  Jashan A -- May 15th 2019 04:15 PM
ਸਮਾਣਾ 'ਚ ਕਾਂਗਰਸ ਦੇ ਖਿਲਾਫ

ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ

ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ,ਸਮਾਣਾ: ਪੰਜਾਬ 'ਚ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਸੂਬੇ ਅੰਦਰ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ।ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ ‘ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਵੋਟਰਾਂ ਵੀ ਕਾਫੀ ਉਤਸੁਕਤਾ ਹੈ। ਪਰ ਚੋਣਾਂ ਦੌਰਾਨ ਕਈ ਵਾਰ ਸੋਸ਼ਲ ਮੀਡੀਆ ‘ਤੇ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। [caption id="attachment_295552" align="aligncenter" width="300"]smn ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ[/caption] ਹੋਰ ਪੜ੍ਹੋ:ਇਸ ਪ੍ਰੇਮੀ ਜੋੜੇ ਦੇ ਇਸ਼ਕ ਦਾ ਸੋਸ਼ਲ ਮੀਡੀਆ ’ਤੇ ਕਿਉਂ ਉੱਡਿਆ ਮਜ਼ਾਕ ਇਸ ਵਾਰ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਪੰਜਾਬ ਦੀ ਮੌਜੂਦਾ ਸਰਕਾਰ ਯਾਨੀ ਕਿ ਕਾਂਗਰਸ ਸਰਕਾਰ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਬੇਰੁਜ਼ਗਾਰਾਂ ਨੌਜਵਾਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਨ। [caption id="attachment_295553" align="aligncenter" width="300"]smn ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ[/caption] ਤੁਹਾਨੂੰ ਦੱਸ ਦੇਈਏ ਕਿ ਸਮਾਣਾ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਇਹਨਾਂ ਨੌਜਵਾਨਾਂ ਨੇ ਕਾਂਗਰਸ ਦੇ ਖਿਲਾਫ ਰੁਜ਼ਗਾਰ ਨਹੀਂ ਤਾਂ ਵੋਟ ਨਹੀਂ ਦੇ ਪੋਸਟਰ ਲਗਾ ਦਿਤੇ ਹਨ। ਜਿਨ੍ਹਾਂ 'ਤੇ ਲਿਖਿਆ ਹੈ ਕਿ ਜੇਕਰ ਪਰਨੀਤ ਕੌਰ ਨੇ ਵੋਟ ਲੈਣੀ ਹੈ ਤਾਂ ਉਹ ਆਪਣੇ ਨਾਲ ਨੌਕਰੀ 'ਤੇ ਸਮਾਰਟਫੋਨ ਲੈ ਕੇ ਆਉਣ, ਕਿਉਂਕਿ ਇਹ ਇੱਕ ਬੇਰੁਜ਼ਗਾਰ ਦਾ ਘਰ ਹੈ। ਹੋਰ ਪੜ੍ਹੋ:ਜਨਮ ਦਿਨ ਮੁਬਾਰਕ :ਪੰਜਾਬ ਦੀ ਖੂਬਸੂਰਤ ਮੁਟਿਆਰ ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ ਕਰਦੀਆਂ ਨੇ ਕਹਿਰ [caption id="attachment_295554" align="aligncenter" width="300"]smn ਸਮਾਣਾ 'ਚ ਕਾਂਗਰਸ ਦੇ ਖਿਲਾਫ "ਰੁਜ਼ਗਾਰ ਨਹੀਂ ਤਾਂ ਵੋਟ ਨਹੀਂ" ਦੇ ਲੱਗੇ ਪੋਸਟਰ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਨੌਜਵਾਨ ਵਰਗ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ ਅਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ। -PTC News


Top News view more...

Latest News view more...

PTC NETWORK
PTC NETWORK