Mon, Jun 16, 2025
Whatsapp

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ

Reported by:  PTC News Desk  Edited by:  Shanker Badra -- February 06th 2021 04:45 PM
ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ

ਨਵੀਂ ਦਿੱਲੀ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 73ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ।ਕੇਂਦਰ ਵੱਲੋਂ ਲਾਗੂ ਕੀਤੇ ਗਏ 3 ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। [caption id="attachment_472777" align="aligncenter" width="750"]Samyukt Kisan Morcha has suspended Two farmer leaders of Punjab ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ[/caption] ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ 2 ਕਿਸਾਨ ਜਥੇਬੰਦੀਆਂ ਦੇ 2 ਕਿਸਾਨ ਲੀਡਰਾਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਕਾਰਵਾਈ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਬਾਹਰੀ ਰਿੰਗ ਵੱਲ ਜਾਣ ਲਈ ਕੀਤੀ ਗਈ ਸੀ। [caption id="attachment_472775" align="aligncenter" width="488"]Samyukt Kisan Morcha has suspended Two farmer leaders of Punjab ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ[/caption] ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ 'ਚ ਹਿੱਸਾ ਲੈਣ ਵਾਲੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਨੂੰ ਕਿਸਾਨ ਆਗੂਆਂ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕਿਸਾਨ ਆਗੂ ਹਰਪਾਲ ਸੰਘਾ ਵਲੋਂ ਖੁਦ ਦਿੱਤੀ ਗਈ ਹੈ। ਹਾਲਾਂਕਿ ਸੰਘਾ ਨੇ ਕਿਹਾ ਕਿ ਮੈਨੂੰ ਸਸਪੈਂਡ ਕਰਨ ਦਾ ਕਾਰਨ ਵੱਡੇ ਆਗੂ ਹੀ ਦੱਸ ਸਕਦੇ ਹਨ। [caption id="attachment_472778" align="aligncenter" width="700"]Samyukt Kisan Morcha has suspended Two farmer leaders of Punjab ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ 2 ਕਿਸਾਨ ਲੀਡਰਾਂ ਨੂੰ ਇਸ ਵਜ੍ਹਾ ਕਰਕੇ ਕੀਤਾ ਮੁਅੱਤਲ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਤਿੰਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਦੇ ਇਲਾਵਾ ਸੂਤਰਾਂ ਮੁਤਾਬਕ ਖ਼ਬਰ ਇਹ ਵੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੁਰਜੀਤ ਫੁੱਲ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਹ ਦੋਵੇਂ ਪੰਜਾਬ ਦੇ 32 ਕਿਸਾਨ ਜਥੇਬੰਦੀਆਂ ਦੇ ਮੈਂਬਰ ਹਨ। -PTCNews


Top News view more...

Latest News view more...

PTC NETWORK