Sand Boas ਸੱਪ ਅਦਾਲਤ ਵਿੱਚ ਪੇਸ਼ ,ਜੱਜ ਸਾਹਮਣੇ ਕਰਾਈ ਪੁਸ਼ਟੀ ਕਿ ਸੱਪ ਜਿੰਦਾਂ , ਕਿ ਹੈ ਮਾਮਲਾ ਪੜੋ

ਚੰਡੀਗੜ੍ਹ ਮੋਲੀਜਾਗਰਾ ਪੁਲਿਸ ਨੇ ਨਾਕੇ ਦੇ ਦੌਰਾਨ ਦੋ ਲੋਕਾਂ ਨੂੰ Sand Boas ਸੱਪ ਸਮੇਤ ਗਿਰਫ਼ਤਾਰ ਕੀਤਾ, ਬਰਾਮਦ ਕੀਤੇ ਸੱਪਾਂ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ ਕਰੋੜਾਂ ਦੀ ਦੱਸੀ ਜਾ ਰਹੀ ਹੈ ।

ਆਰੋਪੀਆਂ ਦੇ ਖਿਲਾਫ ਕਾਰਵਾਈ ਤੋਂ ਬਾਅਦ ਤਸਕਰਾਂ ਦੇ ਨਾਲ ਸੱਪਾਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਜੱਜ ਸਾਹਮਣੇ ਪੁਸ਼ਟੀ ਕਰਵਾਈ ਗਈ ਕਿ ਦੋਨੋ ਸੱਪ ਜਿੰਦਾ ਹੈ

 

ਪੁਲਿਸ ਸੱਪਾਂ ਨੂੰ ਟੌਕਰੀ ਵਿੱਚ ਪੈਕ ਕਰਕੇ ਜੱਜ ਸਾਹਮਣੇ ਲੈ ਗਈ। ਜੱਜ ਦੇ ਸਾਹਮਣੇ ਇਹਨਾਂ ਸੱਪਾਂ ਨੂੰ ਕੱਢ ਕੇ ਵੀ ਵਿਖਾਇਆ ਗਿਆ। ਦਰਅਸਲ ਜੱਜ ਸਾਹਮਣੇ ਇਹ ਪੁਸ਼ਟੀ ਕਰਵਾਈ ਗਈ ਕਿ ਦੋਨੋ ਸੱਪ ਜਿੰਦਾ ਹੈ।

ਉਸ ਤੋਂ ਬਾਅਦ ਹੀ ਜੱਜ ਕੋਈ ਆਦੇਸ਼ ਜਾਰੀ ਕਰਦੇ ਹਨ।ਜੱਜ ਨੇ Department of Forests & Wildlife Preservation ਦੇ ਕਰਮਚਾਰੀਆ ਨੂੰ ਸੱਪਾ ਨੂੰ ਜੰਗਲ ਵਿੱਚ ਛੱਡਣ ਦੇ ਆਦੇਸ਼ ਦਿੱਤੇ ਨੇ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਦੋਨਾਂ ਸੱਪਾ ਨੂੰ ਜੰਗਲ ਵਿੱਚ ਛੱਡ ਦਿੱਤਾ

–ਰਿਪੋਰਟ ਦਲਜੀਤ ਸਿੰਘ