ਹੋਰ ਖਬਰਾਂ

ਸਾਨੀਆ ਮਿਰਜ਼ਾ ਦੇ ਬੇਟੇ ਨੇ ਸੋਸ਼ਲ ਮੀਡੀਆ ਦੀ ਦੁਨੀਆਂ ਨੂੰ ਇੰਝ ਕਿਹਾ ਹੈਲੋ, ਦੇਖੋ ਤਸਵੀਰਾਂ

By Jashan A -- December 23, 2018 6:12 pm -- Updated:Feb 15, 2021

ਸਾਨੀਆ ਮਿਰਜ਼ਾ ਦੇ ਬੇਟੇ ਨੇ ਸੋਸ਼ਲ ਮੀਡੀਆ ਦੀ ਦੁਨੀਆਂ ਨੂੰ ਇੰਝ ਕਿਹਾ ਹੈਲੋ, ਦੇਖੋ ਤਸਵੀਰਾਂ,ਨਵੀਂ ਦਿੱਲੀ: ਆਖਿਰਕਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਲੰਮੇ ਅਰਸੇ ਤੋਂ ਬਾਅਦ ਆਪਣੇ ਬੇਟੇ ਦੀ ਤਸਵੀਰ ਪ੍ਰਸੰਸਕਾਂ ਨੂੰ ਦਿਖਾ ਦਿੱਤੀ ਹੈ। ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਆਪਣੇ ਬੇਟੇ ਦਾ ਨਾਮ ਇਜਾਨ ਰੱਖਿਆ ਹੈ।

sania mirza son ਸਾਨੀਆ ਮਿਰਜ਼ਾ ਦੇ ਬੇਟੇ ਨੇ ਸੋਸ਼ਲ ਮੀਡੀਆ ਦੀ ਦੁਨੀਆਂ ਨੂੰ ਇੰਝ ਕਿਹਾ ਹੈਲੋ, ਦੇਖੋ ਤਸਵੀਰਾਂ

ਸਾਨੀਆ ਨੇ ਆਪਣੇ ਬੇਟੇ ਦੀ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਇਜਾਨ ਕਾਫੀ ਕਿਊਟ ਲੱਗ ਰਿਹਾ ਹੈ। ਇਸ ਤਸਵੀਰ 'ਚ ਇਜਾਨ ਆਸਮਾਨੀ ਅਤੇ ਸਫੇਦ ਰੰਗ ਦੀ ਟੀ-ਸ਼ਰਟ ਦੇ ਨਾਲ ਛੋਟੀ ਕੈਪ ਪਹਿਨਿਆ ਦਿਸ ਰਿਹਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਸਾਨੀਆ ਨੇ ਇਹ ਵੀ ਲਿਖਿਆ ਕਿ ਭੱਜ ਦੌੜ ਭਰੀ ਜ਼ਿੰਦਗੀ ਜੀਣਾ ਮਸਤ ਹੁੰਦਾ ਹੈ।

ਹੁਣ ਇਹ ਸਮਾਂ ਆ ਗਿਆ ਹੈ ਕਿ ਜਦੋਂ ਤੁਸੀਂ ਦੁਨੀਆ ਨੂੰ ਹੈਲੋ ਕਹੋ। ਇਜਾਨ ਦੀ ਇਸ ਤਸਵੀਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਲੋਕ ਉਸ ਨੂੰ ਦੁਆਵਾਂ ਦੇ ਰਹੇ ਹਨ।

sania mirza ਸਾਨੀਆ ਮਿਰਜ਼ਾ ਦੇ ਬੇਟੇ ਨੇ ਸੋਸ਼ਲ ਮੀਡੀਆ ਦੀ ਦੁਨੀਆਂ ਨੂੰ ਇੰਝ ਕਿਹਾ ਹੈਲੋ, ਦੇਖੋ ਤਸਵੀਰਾਂ

ਲੋਕਾਂ ਨੇ ਕੁਮੈਂਟ ਵਿਚ ਜਿੱਥੇ ਇਜਾਨ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਬੱਚਾ ਦੱਸਿਆ ਤਾਂ ਕੁਝ ਪ੍ਰਸ਼ੰਸਕਾਂ ਨੇ ਸਾਨੀਆ ਨੂੰ ਬੱਚੇ ਨਾਲ ਫੋਟੋ ਕਰਾਉਣ ਦੀ ਫਰਮਾਈਸ਼ ਵੀ ਕਰ ਦਿੱਤੀ।ਲੋਕਾਂ ਨੇ ਕੁਮੈਂਟ ਵਿਚ ਜਿੱਥੇ ਇਜਾਨ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਬੱਚਾ ਦੱਸਿਆ ਤਾਂ ਕੁਝ ਪ੍ਰਸ਼ੰਸਕਾਂ ਨੇ ਸਾਨੀਆ ਨੂੰ ਬੱਚੇ ਨਾਲ ਫੋਟੋ ਕਰਾਉਣ ਦੀ ਫਰਮਾਈਸ਼ ਵੀ ਕਰ ਦਿੱਤੀ।

-PTC News