Advertisment

ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼

author-image
Ravinder Singh
Updated On
New Update
ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼
Advertisment
ਅੰਮ੍ਰਿਤਸਰ : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਅੰਮ੍ਰਿਤਸਰ ਮਾਨਾ ਐਕਸਪ੍ਰੈਸ ਹਾਈਵੇਅ ਉਤੇ ਪਹੁੰਚੇ। ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਕਿ ਐਕਸਪ੍ਰੈਸ ਹਾਈਵੇਅ ਦੀ ਉਸਾਰੀ ਕਾਰਨ ਸਰਕਾਰ ਵੱਲੋਂ ਖਰੀਦੀ ਗਈ ਜ਼ਮੀਨ ਨੂੰ ਮਹਿੰਗੇ ਮੁੱਲ 'ਤੇ ਵੇਚਿਆ ਜਾ ਰਿਹਾ ਹੈ ਅਤੇ ਇਸ ਵਿੱਚ ਕਰੋੜਾਂ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਇਸ ਦੀ ਜਾਂਚ ਕਰਕੇ ਦੋ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ।  
Advertisment
ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਇੱਕ ਗੱਲ ਲਗਾਤਾਰ ਕਹੀ ਜਾ ਰਹੀ ਹੈ ਕਿ ਹੁਣ ਪੰਜਾਬ ਵਿੱਚ ਭ੍ਰਿਸ਼ਟਾਚਾਰ ਨਹੀਂ ਚੱਲੇਗਾ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਕੜੀ ਕਾਰਨ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਾਨਵਾਲਾ ਐਕਸਪ੍ਰੈਸ ਹਾਈਵੇਅ 'ਤੇ ਪੁੱਜੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਾ ਕਿ ਉਨ੍ਹਾਂ ਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਸਨ ਕਿ ਇਸ ਐਕਸਪ੍ਰੈਸ ਹਾਈਵੇ ਬਣਨ ਨੂੰ ਲੈ ਕੇ ਘਪਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਨਾਲ ਲੈ ਕੇ ਇਥੇ ਪੁੱਜੇ ਹਨ। ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼ਜਾਣਕਾਰੀ ਇਹ ਹੈ ਕਿ ਇਸ ਹਾਈਵੇ ਨੂੰ ਜਦ ਬਣਾਇਆ ਗਿਆ ਸੀ ਜਿਨ੍ਹਾਂ ਲੋਕਾਂ ਦੀ ਇਥੇ ਜ਼ਮੀਨ ਸੀ, ਉਨਾਂ ਨੇ ਆਪਣੀ ਜ਼ਮੀਨ ਦੇ 10 ਗੁਣਾ ਮਹਿੰਗੇ ਭਾਅ ਸਰਕਾਰ ਤੋਂ ਵਸੂਲੇ ਸਨ ਜਦਕਿ ਉਨ੍ਹਾਂ ਦੀ ਜ਼ਮੀਨ ਦਾ ਉਨੀ ਕੀਮਤ ਨਹੀਂ ਸੀ, ਇਥੇ ਦੀ ਜ਼ਮੀਨ ਖੇਤੀ ਕਰਨ ਦੇ ਯੋਗ ਹੈ ਅਤੇ ਉਸੇ ਦਾ ਮੁੱਲ ਲੱਗਣਾ ਸੀ ਜਦਕਿ ਉਨ੍ਹਾਂ ਨੇ ਇਸ ਜ਼ਮੀਨ ਨੂੰ ਕਮਰਸ਼ੀਅਲ ਦਿਖਾਇਆ ਅਤੇ ਲਗਭਗ 30 ਕਰੋੜ ਰੁਪਏ ਦਾ ਘਪਲਾ ਇਸ ਵਿੱਚ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਜਾਂਚ ਕਰ ਕੇ ਦੋ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਹੈ ਤੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਕਿਉਂ ਨਾ ਹੋਵੇ ਚਾਹੇ ਉਹ ਸਰਕਾਰੀ ਅਫਸਰ ਜਾਂ ਕਰਮਚਾਰੀ ਜਾਂ ਕੋਈ ਆਮ ਵਿਅਕਤੀ ਹਰ ਇਕ ਜ਼ਿੰਮੇਵਾਰ ਵਿਅਕਤੀ ਉਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਈਵੇ 'ਤੇ ਘਪਲੇ ਦੀ ਸ਼ਿਕਾਇਤਾਂ, ਮੰਤਰੀ ਧਾਲੀਵਾਲ ਵੱਲੋਂ ਡੀਸੀ ਨੂੰ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਆਦੇਸ਼ਇਸੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਦੋ ਹਫ਼ਤਿਆਂ 'ਚ ਰਿਪੋਰਟ ਤਿਆਰ ਕਰਨ ਦੀ ਗੱਲ ਕਹੀ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਖ਼ਤ ਹਦਾਇਤ ਹੈ ਕਿ ਇਸ ਮਾਮਲੇ 'ਚ ਕੋਈ ਵੀ ਜ਼ਿੰਮੇਵਾਰ ਹੋਵੇ, ਬਖਸ਼ਿਆ ਨਹੀਂ ਜਾਣਾ ਚਾਹੀਦਾ। publive-image ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੁਹੱਲਾ ਕਲੀਨਿਕ ਨੂੰ ਲੈ ਕੇ 'ਆਪ' ਸਰਕਾਰ ਘੇਰੀ-
latestnews fraud ptcnews punjabnews complaints highway dc report kuldeepsinghdhaliwal panchayatminister
Advertisment

Stay updated with the latest news headlines.

Follow us:
Advertisment