Tue, Apr 30, 2024
Whatsapp

ਕੈਨੇਡਾ ਦੇ ਲੋਕਾਂ ਲਈ ਬੁਰੀ ਖਬਰ

Written by  Joshi -- October 15th 2017 10:38 AM
ਕੈਨੇਡਾ ਦੇ ਲੋਕਾਂ ਲਈ ਬੁਰੀ ਖਬਰ

ਕੈਨੇਡਾ ਦੇ ਲੋਕਾਂ ਲਈ ਬੁਰੀ ਖਬਰ

ਕੈਨੇਡਾ ਦੇ ਲੋਕਾਂ ਲਈ ਬੁਰੀ ਖਬਰ, ਜਾ ਸਕਦੀ ਹੈ ਇਹਨਾਂ ਲੋਕਾਂ ਦੀ ਨੌਕਰੀ! ਕੈਨੇਡਾ 'ਚ ਕਈ ਲੋਕਾਂ ਦੀ ਨੌਕਰੀ ਜਾਣ ਦੀ ਦੁਖਦਾਈ ਘਟਨਾ ਵਾਪਰੀ ਹੈ ਕਿਉਂਕਿ ਸੀਅਰਸ ਕੈਨੇਡਾ ਨਿਕਾਰਪੋਰੇਸ਼ਨ ਕੰਪਨੀ ਬੰਦ ਹੋ ਗਈ ਹੈ। ਇਸ ਨਾਲ ਤਕਰੀਬਨ 12000 ਲੋਕਾਂ ਦੀ ਨੌਕਰੀ 'ਤੇ ਖਤਰਾ ਮੰਡਰਾ ਰਿਹਾ ਹੈ। Sears Canada: ਕੈਨੇਡਾ ਦੇ ਲੋਕਾਂ ਲਈ ਬੁਰੀ ਖਬਰ, ਜਾ ਸਕਦੀ ਹੈ ਇਹਨਾਂ ਲੋਕਾਂ ਦੀ ਨੌਕਰੀ!"ਕੰਪਨੀ ਇਸ ਘਾਟੇ ਲਈ ਬੇਹੁੱਦ ਦੁਖੀ ਹੈ" ਸੀਅਰਜ਼ ਕੈਨੇਡਾ ਨੇ ਕਿਹਾ।  ਸੀਅਰਜ਼ ਕੈਨੇਡਾ 'ਚ 74 ਡਿਪਾਰਟਮੈਂਟਲ ਸਟੋਰ, 49 ਸੀਅਰਜ਼ ਹੋਮਟਾਊਨ ਸਟੋਰਜ਼, 8 ਸੀਅਰਜ਼ ਹੋਮ ਸਟੋਰਜ਼ ਸਨ। ਅਜੇ ਤੱਕ ਕੁੱਲ 12000 ਕਰਮਚਾਰੀ ਕੰਮ ਕਰ ਰਹੇ ਸਨ, ਜਿਹਨਾਂ 'ਚੋਂ ਇੱਕ ਤਿਹਾਈ ਪਾਰਟ ਟਾਈਮ ਕੰਮ ਕਰਦੇ ਸਨ। ਅਗਲੇ ਹਫਤੇ ਤੱਕ ਤਕਰੀਬਨ ਸੀਅਰਜ਼ ਕੈਨੇਡਾ ਦੇ ਜ਼ਿਆਦਾਤਰ ਕਰਮਚਾਰੀ ਕੰਮ ਛੱਡ ਜਾਣਗੇ। "ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਫਿਲਹਾਲ ਅਸੀਂ ਇਸ ਮਸਲੇ 'ਚ ਕੁਝ ਨਹੀਂ ਕਰ ਸਕੇ"। ਸੀਅਰਜ਼ ਕੈਨੇਡਾ ਦੇ ਉਚ ਅਧਿਕਾਰੀ ਨੇ ਕਿਹਾ। —PTC News


  • Tags

Top News view more...

Latest News view more...