ਮੁੱਖ ਖਬਰਾਂ

ਕਸ਼ਮੀਰ : ਸੁਰੱਖਿਆ ਬਲਾਂ ਨੇ ਕੁਲਗਾਮ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

By Shanker Badra -- December 16, 2021 9:39 am

ਕਸ਼ਮੀਰ : ਕੁਲਗਾਮ ਜ਼ਿਲੇ ਦੇ ਰੇਦਵਾਨੀ ਇਲਾਕੇ 'ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 2 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਅੱਤਵਾਦੀਆਂ ਦੇ ਖਿਲਾਫ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਪੁਲਵਾਮਾ ਵਿੱਚ ਇੱਕ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਸੀ।

ਕਸ਼ਮੀਰ : ਸੁਰੱਖਿਆ ਬਲਾਂ ਨੇ ਕੁਲਗਾਮ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

ਮਾਰੇ ਗਏ ਅੱਤਵਾਦੀ ਦੀ ਪਛਾਣ ਫਿਰੋਜ਼ ਅਹਿਮਦ ਡਾਰ ਵਜੋਂ ਹੋਈ ਹੈ ,ਜੋ ਕਿ ਸ਼੍ਰੇਣੀ ਏ ਦਾ ਅੱਤਵਾਦੀ ਸੀ ਅਤੇ 2018 ਦੇ ਜ਼ੈਨਪੋਰਾ, ਸ਼ੋਪੀਆਂ ਵਿਚ ਹੋਏ ਹਮਲੇ ਸਮੇਤ ਕਈ ਅੱਤਵਾਦੀ ਅਪਰਾਧਾਂ ਵਿਚ ਸ਼ਾਮਲ ਸੀ। ਡਾਰ 2017 ਤੋਂ ਅੱਤਵਾਦੀ ਗਤੀਵਿਧੀਆਂ 'ਚ ਸਰਗਰਮ ਸੀ। ਇਸ ਤੋਂ ਇਲਾਵਾ ਮਾਰਿਆ ਗਿਆ ਅੱਤਵਾਦੀ ਡਾਰ ਫਰਵਰੀ 2019 'ਚ ਇਕ ਲੜਕੀ ਇਸ਼ਰਤ ਮੁਨੀਰ ਦੀ ਹੱਤਿਆ 'ਚ ਵੀ ਸ਼ਾਮਲ ਸੀ।

ਕਸ਼ਮੀਰ : ਸੁਰੱਖਿਆ ਬਲਾਂ ਨੇ ਕੁਲਗਾਮ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ "ਡਾਰ ਇੱਕ ਗੈਰ-ਸਥਾਨਕ ਮਜ਼ਦੂਰ ਚਰਨਜੀਤ ਪੰਜਾਬ ਦੇ ਵਸਨੀਕ ਦੀ ਹੱਤਿਆ ਵਿੱਚ ਸ਼ਾਮਲ ਸੀ ਅਤੇ ਅਕਤੂਬਰ ਵਿੱਚ ਸ਼ੋਪੀਆਂ ਦੇ ਜ਼ੈਨਪੋਰਾ ਖੇਤਰ ਵਿੱਚ ਇੱਕ ਵਾਹਨ ਵਿੱਚ ਸੇਬ ਲੱਦ ਰਹੇ ਮਜ਼ਦੂਰਾਂ 'ਤੇ ਵੀ ਹਮਲਾ ਕੀਤਾ ਸੀ।. ਪੁਲਿਸ ਦੇ ਅਨੁਸਾਰ ਉਸਨੇ ਬੇਕਸੂਰ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਭਰਤੀ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਕਸ਼ਮੀਰ : ਸੁਰੱਖਿਆ ਬਲਾਂ ਨੇ ਕੁਲਗਾਮ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ, ਸਰਚ ਆਪਰੇਸ਼ਨ ਜਾਰੀ

ਦੂਜੇ ਪਾਸੇ ਚਿਨਾਰ ਦੇ ਜੀਓਸੀ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ ਕਸ਼ਮੀਰ ਵਿੱਚ ਜਦੋਂ ਕੋਈ ਸੁਰੱਖਿਆ ਮੁਲਾਜ਼ਮ ਅਤੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਸਿਰਫ਼ ਸਾਡੇ ਦੇਸ਼ ਦੇ ਦੁਸ਼ਮਣ ਹੀ ਖੁਸ਼ ਹੁੰਦੇ ਹਨ। ਇਨ੍ਹਾਂ 'ਚ ਇਕ ਵੱਡਾ ਵਰਗ 'ਵਾਈਟ ਕਾਲਰ ਅੱਤਵਾਦੀ' ਸਫੈਦਪੋਸ ਅੱਤਵਾਦੀ' ਹੈ, ਇਹ ਸਾਡੇ ਸਮਾਜ ਦਾ ਸਭ ਤੋਂ ਖਤਰਨਾਕ ਹਿੱਸਾ ਹੈ। ਉਹ ਬੱਚਿਆਂ ਨੂੰ ਚੁਣਦੇ ਹਨ। ਉਹ ਉਨ੍ਹਾਂ ਵਿੱਚੋਂ ਕੁਝ ਬੱਚਿਆਂ ਨੂੰ ਉਕਸਾਉਂਦੇ ਹਨ ਅਤੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਕਹਿੰਦੇ ਹਨ।
-PTCNews

  • Share