ਦੇਸ਼- ਵਿਦੇਸ਼

ਮੁੰਬਈ ਦੌਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ 'ਚ ਢਿੱਲ, ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ

By Riya Bawa -- September 08, 2022 12:15 pm

Mumbai Security lapse: ਮੁੰਬਈ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਹ ਦੀ ਮੁੰਬਈ ਫੇਰੀ ਦੌਰਾਨ, ਇੱਕ ਸ਼ੱਕੀ ਕਈ ਘੰਟਿਆਂ ਤੱਕ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਸ ਨੂੰ 2-3 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ। ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

Securitylapse

ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਦਾ ਨਾਂ ਹੇਮੰਤ ਪਵਾਰ ਹੈ, ਜੋ ਮਹਾਰਾਸ਼ਟਰ ਦੇ ਧੂਲੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਆਪ ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਸੰਸਦ ਮੈਂਬਰ ਦਾ ਪੀਏ ਦੱਸਿਆ। 32 ਸਾਲਾ ਹੇਮੰਤ ਨੇ ਗ੍ਰਹਿ ਮੰਤਰਾਲੇ ਦਾ ਬੈਂਡ ਪਾਇਆ ਹੋਇਆ ਸੀ ਜਿਸ ਕਾਰਨ ਉਹ ਕਈ ਘੰਟੇ ਗ੍ਰਹਿ ਮੰਤਰੀ ਦੇ ਗੇੜੇ ਮਾਰਦੇ ਰਹੇ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸ਼ੱਕੀ ਨੂੰ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦੇ ਘਰ ਦੇ ਬਾਹਰ ਬਲੇਜ਼ਰ ਪਹਿਨ ਕੇ ਘੁੰਮਦੇ ਵੀ ਦੇਖਿਆ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਕੋਲ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਲਈ ਪੈਸਾ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਨਹੀਂ: ਭਾਜਪਾ

ਇਹ ਸਾਰਾ ਮਾਮਲਾ 4-5 ਸਤੰਬਰ ਦਾ ਹੈ, ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਐੱਮਸੀ ਚੋਣਾਂ ਲਈ ਦੋ ਦਿਨਾਂ ਦੌਰੇ 'ਤੇ ਮੁੰਬਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਮੁੱਖ ਗਣੇਸ਼ ਪੰਡਾਲ ਲਾਲਬਾਗਚਾ ਰਾਜਾ ਵਿਖੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਮਹਾਰਾਸ਼ਟਰ 'ਚ ਸ਼ਿੰਦੇ ਦੀ ਸਰਕਾਰ ਬਣਨ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਮੁੰਬਈ ਪਹੁੰਚੇ। ਇਸ ਦੌਰਾਨ ਉਹ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਘਰ ਵੀ ਗਏ।

ਇੱਥੇ ਅਮਿਤ ਸ਼ਾਹ ਨੇ ਮੁੰਬਈ ਬੀਐਮਸੀ ਚੋਣਾਂ ਜਿੱਤਣ ਲਈ ਭਾਜਪਾ ਆਗੂਆਂ ਨੂੰ 227 ਸੀਟਾਂ ਵਿੱਚੋਂ 135 ਸੀਟਾਂ ਜਿੱਤਣ ਦਾ ਟੀਚਾ ਦਿੱਤਾ ਹੈ। ਦਰਅਸਲ, ਬੀਐਮਸੀ ਦੀਆਂ ਚੋਣਾਂ ਸਤੰਬਰ ਜਾਂ ਅਕਤੂਬਰ ਵਿੱਚ ਹੋਣੀਆਂ ਹਨ।

-PTC News

  • Share