Mon, Apr 29, 2024
Whatsapp

ਰਾਜਾ ਵੜਿੰਗ ਦੇ ਸਾਲੇ ਦੇ ਮਾਮਲੇ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਿਸ ਦੇ ਰਹੀ ਸੁਰੱਖਿਆ

Written by  Jagroop Kaur -- February 07th 2021 07:16 PM
ਰਾਜਾ ਵੜਿੰਗ ਦੇ ਸਾਲੇ ਦੇ ਮਾਮਲੇ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਿਸ ਦੇ ਰਹੀ ਸੁਰੱਖਿਆ

ਰਾਜਾ ਵੜਿੰਗ ਦੇ ਸਾਲੇ ਦੇ ਮਾਮਲੇ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਿਸ ਦੇ ਰਹੀ ਸੁਰੱਖਿਆ

ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਬਠਿੰਡਾ ’ਚ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਤਰੀਕੇ ਨਾਲ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਅਤੇ ਅਧਿਕਾਰੀਆਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਾਂਗਰਸ ਹਾਰ ਰਹੀ ਹੈ। ਸਾਡੇ ਕਈ ਉਮੀਦਵਾਰਾਂ ਦੇ ਤਾਂ ਕਾਗਜ਼ ਰੱਦ ਕੀਤੇ ਹਨ ਅਤੇ ਕਈ ਸ਼ਹਿਰਾਂ ’ਚ ਤਾਂ ਸਾਡੇ ਉਮੀਦਵਾਰਾਂ ਨੂੰ ਕਾਗਜ਼ ਭਰਨ ਹੀ ਨਹੀਂ ਦਿੱਤੇ ਗਏ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ ਸੁਖਬੀਰ ਬਾਦਲ ਨੇ ਕੈਪਟਨ ’ਤੇ ਵਰਦੇ ਹੋਏ ਕਿਹਾ ਕਿ ਇਹ ਪਹਿਲਾ ਮੁੱਖ ਮੰਤਰੀ ਹੈ ਜਿਸ ਨੂੰ ਲੋਕ ਨਫ਼ਰਤ ਕਰਦੇ ਹਨ ਅਤੇ ਇਹ ਉਹ ਮੁੱਖ ਮੰਤਰੀ ਹੈ ਜੋ ਰੱਬ ਦੀ ਸਹੁੰ ਖ਼ਾ ਕੇ ਮੁਕਰ ਗਿਆ ਹੈ। ਅਜਿਹੇ ’ਚ ਲੋਕ ਇਸ ਨੂੰ ਵੋਟ ਨਹੀਂ ਦੇਣਗੇ। ਲੋਕਾਂ ਦੇ ਦਿਲਾਂ ’ਚ ਇਸ ਮੁੱਖ ਮੰਤਰੀ ਦੇ ਪ੍ਰਤੀ ਗੁੱਸਾ ਹੈ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੀ ਯੋਜਨਾਬਿਲਟੀ ਜ਼ੀਰੋ ਹੋ ਚੁੱਕੀ ਹੈ। ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਦੇ ਮਾਮਲੇ ’ਤੇ ਵੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੁਲਸ ਉਨ੍ਹਾਂ ਨੂੰ ਪ੍ਰੋਟੈਕਸ਼ਨ ਦੇਣ ’ਚ ਲੱਗੀ ਹੋਈ ਹੈ। ਸੁਸਾਇਡ ਨੋਟ ਦਾ ਮਤਲਬ ਵਿਅਕਤੀ ਨੇ ਆਪਣੀ ਜਾਨ ਦੇ ਦਿੱਤੀ ਹੈ। ਉਸ ਨੂੰ ਕਈ ਬਦਲ ਨਹੀਂ ਸਕਦਾ। ਉਸ ’ਚ ਸਾਫ਼ ਤੌਰ ’ਤੇ ਲਿਖਿਆ ਕਿ ਇਕ ਕਰੋੜ ਰੁਪਏ ਦੀ ਠੱਗੀ ਰਾਜਾ ਵੜਿੰਗ ਅਤੇ ਉਸ ਦੇ ਸਾਲੇ ਨੇ ਕੀਤੀ ਹੈ


Top News view more...

Latest News view more...