ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

By Jagroop Kaur - February 06, 2021 6:02 pm

ਸੀਨੀਅਰ ਅਕਾਲੀ ਦਲ ਦੀ ਆਗੂ ਬੀਬੀ ਸਤਵੰਤ ਕੌਰ ਸੰਧੂ ਦਾ ਸ਼ਨੀਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਚਮਕੌਰ ਸਾਹਿਬ ਤੋਂ ਦੋ ਵਾਰ ਦੀ ਮੰਤਰੀ ਅਤੇ ਪੰਜ ਵਾਰ ਵਿਧਾਇਕ ਕੌਰ 22 ਫਰਵਰੀ ਨੂੰ 81 ਸਾਲ ਦੀ ਹੋ ਗਈ ਸੀ। ਉਹਨਾਂ ਨੂੰ ਪੰਦਰਵਾੜੇ ਪਹਿਲਾਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਹ ਕੋਰੋਨਾ ਵਾਇਰਸ ਨਾਲ ਪੀੜਤ ਸਨ । “ਉਹਨਾਂ ਨੇ ਰਾਤ 10.40 ਵਜੇ ਆਖਰੀ ਸਾਹ ਲਿਆ।Senior SAD leader Bibi Satwant Kaur Sandhu passes awayਉਥੇ ਹੀ ਬੀਬੀ ਸਤਵੰਤ ਕੌਰ ਜੀ ਦੇ ਅਕਾਲ ਚਲਾਣੇ 'ਤੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਕ ਸ਼ੋਕ ਸੰਦੇਸ਼ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਸੰਧੂ ਨੁੰ ਇਕ ਦ੍ਰਿੜ੍ਹ ਸਮਾਜਿਕ ਕਾਰਕੁੰਨ ਕਰਾਰ ਦਿੱਤਾ ਜਿਹਨਾਂ ਨੇ ਆਪਣੇ ਹਲਕੇ ਚਮੌਕਰ ਸਾਹਿਬ ਦੀਸੇਵਾ ਕੀਤੀ ਜਿਸਦੇ ਉਹ ਪੰਜ ਵਾਰ ਵਿਧਾਇਕ ਰਹੇ ਤੇ ਸੂਬੇ ਦੀ ਵੀ ਨਿਰਸਵਾਰਥ ਸੇਵਾ ਕੀਤੀ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਬੀਬੀ ਸੰਧੂ ਦੇ ਕੰਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

SAD leader Bibi Satwant Kaur Sandhu dies at 80 ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਬੀਬੀ ਸੰਧੂ ਪਾਰਟੀ ਦੇ ਪੱਕੇ ਵਫਾਦਾਰ ਵਰਕਰ ਸਨ ਜਿਹਨਾਂ ਨੇ ਆਪਣੇ ਜਨਤਕ ਜੀਵਨ ਵਿਚ ਪੰਥਕ ਸਿਧਾਂਤਾਂ ਅਨੁਸਾਰ ਕੰਮ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੇ ਅਕਾਲ ਚਲਾਣੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵੱਡਾ ਲੋਕ ਨੇਤਾ ਗੁਆ ਲਿਆ ਹੈ।

Image result for shiromani akali dal

ਦੋਹਾਂ ਆਗੂਆਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਵੀ ਬੀਬੀ ਸੰਧੂ ਦੇ ਅਕਾਲ ਚਲਾਣੇ ’ਤੇ ਡੂੰਘਾ ਪ੍ਰਗਟ ਕੀਤਾ ਤੇ ਕਿਹਾ ਕਿ ਲੋਕਾਂ ਨੇ ਆਪਣਾ ਹਰਮਨ ਪਿਆਰਾ ਆਗੂ ਗੁਆ ਲਿਆ ਹੈ ਜਿਸਨੇ ਆਪਣੇ ਵਿਧਾਨ ਸਭਾ ਹਲਕੇ ਦੇ ਨਾਲ ਨਾਲ ਸਮਾਜ ਵਾਸਤੇ ਲਾਮਿਸਾਲ ਕੰਮ ਕੀਤਾ
adv-img
adv-img