ਮੁੱਖ ਖਬਰਾਂ

ਸੈਂਸੈਕਸ 900 ਅੰਕ ਡਿੱਗਿਆ ; ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬੇ

By Ravinder Singh -- March 02, 2022 8:05 pm

ਨਵੀਂ ਦਿੱਲੀ : ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਦਾ ਦਿਨ ਕਾਫੀ ਗਿਰਾਵਟ ਭਰਿਆ ਰਿਹਾ। ਇਸ ਸਿਲਸਿਲੇ 'ਚ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਇਕ ਵਾਰ ਫਿਰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਯੂਕਰੇਨ ਉਤੇ ਰੂਸ (Russia Ukraine Crisis) ਦੇ ਵੱਧਦੇ ਹਮਲੇ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਬਿਕਵਾਲੀ ਦਾ ਦੌਰ ਚੱਲ ਰਿਹਾ ਹੈ।

ਸੈਂਸੈਕਸ 900 ਅੰਕ ਡਿੱਗਿਆ ; ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬੇਰੂਸ-ਯੂਕਰੇਨ ਵਿਵਾਦ ਦਾ ਸਿਰ ਅੱਜ ਫਿਰ ਏਸ਼ੀਆਈ ਬਾਜ਼ਾਰਾਂ 'ਚ ਨਜ਼ਰ ਆ ਰਿਹਾ ਹੈ। ਸੈਂਸੈਕਸ ਜਿੱਥੇ 900 ਅੰਕਾਂ ਤੋਂ ਵੱਧ ਡਿੱਗਿਆ, ਉੱਥੇ ਨਿਫਟੀ (Nifty)ਵੀ 16600 ਤੋਂ ਹੇਠਾਂ ਖਿਸਕ ਗਿਆ। ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਬੈਂਕਿੰਗ, ਆਟੋ, ਫਾਰਮਾ ਸ਼ੇਅਰਾਂ 'ਚ ਤੇਜ਼ੀ ਨਾਲ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼ਕਾਂ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਸ਼ੁਰੂਆਤੀ ਕਾਰੋਬਾਰ 'ਚ ਹੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਸੈਂਸੈਕਸ 900 ਅੰਕ ਡਿੱਗਿਆ ; ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬੇਹੈਵੀਵੇਟ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਇੰਫੋਸਿਸ, ਬਜਾਜ ਫਾਇਨਾਂਸ ਨੇ ਬਾਜ਼ਾਰ 'ਤੇ ਵੱਡਾ ਦਬਾਅ ਪਾਇਆ ਅਤੇ ਕੁਝ ਨੂੰ ਫਾਇਦ ਵੀ ਪੁੱਜਿਆ ਹੈ। ਗਲੋਬਲ ਬਾਜ਼ਾਰ 'ਚ ਲਗਾਤਾਰ ਗਿਰਾਵਟ 'ਚ ਲਾਰਜਕੈਪ ਸ਼ੇਅਰਾਂ ਦੇ ਨਾਲ-ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਹੋ ਰਹੀ ਹੈ। ਇਸ ਸਿਲਸਿਲੇ 'ਚ BSE ਮਿਡਕੈਪ ਇੰਡੈਕਸ 'ਚ 0.30 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਬੀਐਸਈ ਦਾ ਸਮਾਲਕੈਪ ਇੰਡੈਕਸ 0.20 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ 900 ਅੰਕ ਡਿੱਗਿਆ ; ਨਿਵੇਸ਼ਕਾਂ ਦੇ 1 ਲੱਖ ਕਰੋੜ ਡੁੱਬੇਬੁੱਧਵਾਰ ਨੂੰ ਗਿਰਾਵਟ ਨਾਲ ਸ਼ੁਰੂ ਹੋਏ ਬਾਜ਼ਾਰ ਵਿੱਚ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਨਿਵੇਸ਼ਕਾਂ ਨੂੰ ਅੱਜ ਕੁਝ ਹੀ ਘੰਟਿਆਂ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਕੁੱਲ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,52,39,045.09 ਕਰੋੜ ਰੁਪਏ ਸੀ, ਜੋ ਅੱਜ 1,07,172.82 ਕਰੋੜ ਰੁਪਏ ਘਟ ਕੇ 2,51,31,872.27 ਕਰੋੜ ਰੁਪਏ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਅਦਾਲਤ 'ਚ ਗੈਰ ਹਾਜ਼ਿਰ ਰਹੇ ਸਿੱਧੂ ਮੂਸੇ ਵਾਲਾ

  • Share