ਗੁਜਰਾਤ 'ਚ ਸਿਲੰਡਰ ਫਟਣ ਨਾਲ 7 ਲੋਕਾਂ ਦੀ ਮੌਤ, ਫੈਲੀ ਸਨਸਨੀ

By Jashan A - July 24, 2021 11:07 am

ਨਵੀਂ ਦਿੱਲੀ: ਗੁਜਰਾਤ (Gujrat) 'ਚ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ 'ਚ ਧਮਾਕਾ (Blast) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਮਰੇ 'ਚ ਐੱਲ.ਪੀ.ਜੀ. ਸਿਲੰਡਰ (cylinder blast) ਤੋਂ ਗੈਸ ਲੀਕ ਹੋ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ (seven people killed) ਦੀ ਝੁਲਸ ਕੇ ਮੌਤ ਹੋ ਗਈ।
ਮਰਨ ਵਾਲਿਆਂ 'ਚ ਬੱਚੇ ਅਤੇ ਜਨਾਨੀਆਂ ਵੀ ਸ਼ਾਮਲ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਰਾਤ ਦੀ ਹੈ ਪਰ ਪੀੜਤਾਂ ਦੀ ਮੌਤ ਪਿਛਲੇ ਕੁਝ ਦਿਨਾਂ 'ਚ ਇਲਾਜ ਦੌਰਾਨ ਹੋਈ।'ਜਦੋਂ 20 ਜੁਲਾਈ ਦੀ ਰਾਤ ਐੱਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਸ਼ੁਰੂ ਹੋਈ, ਉਦੋਂ ਕੁਝ ਮਜ਼ਦੂਰ ਇਕ ਫੈਕਟਰੀ 'ਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਕ ਛੋਟੇ ਜਿਹੇ ਕਮਰੇ 'ਚ ਸੌਂ ਰਹੇ ਸਨ।

ਜਦੋਂ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਇਕ ਮਜ਼ਦੂਰ ਉੱਠਿਆ ਅਤੇ ਉਸ ਨੇ ਬੱਤੀ ਜਗਾਈ, ਜਿਸ ਨਾਲ ਧਮਾਕਾ ਹੋ ਗਿਆ।'' ਤਿੰਨ ਲੋਕਾਂ ਦੀ ਵੀਰਵਾਰ ਨੂੰ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ 4 ਹੋਰ ਦੀ ਸ਼ੁੱਕਰਵਾਰ ਨੂੰ ਮੌਤ ਹੋਈ।''

-PTC News

adv-img
adv-img