Advertisment

ਪਰਵਾਣੂ 'ਚ ਤਕਨੀਕੀ ਖਰਾਬੀ ਕਾਰਨ ਕੇਬਲ ਕਾਰ 'ਚ ਫਸੇ ਸੱਤ ਸੈਲਾਨੀ

author-image
ਜਸਮੀਤ ਸਿੰਘ
Updated On
New Update
ਪਰਵਾਣੂ 'ਚ ਤਕਨੀਕੀ ਖਰਾਬੀ ਕਾਰਨ ਕੇਬਲ ਕਾਰ 'ਚ ਫਸੇ ਸੱਤ ਸੈਲਾਨੀ
Advertisment
ਪਰਵਾਣੂ, 20 ਜੂਨ: ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਸਥਿਤ ਟਿੰਬਰ ਟ੍ਰੇਲ ਵਿਖੇ 11 ਸੈਲਾਨੀ ਅੱਧ-ਹਵਾ ਵਿਚ ਫਸ ਗਏ ਕਿਉਂਕਿ ਉਨ੍ਹਾਂ ਦੀ ਕੇਬਲ ਕਾਰ ਵਿਚ ਤਕਨੀਕੀ ਖਰਾਬੀ ਆ ਗਈ ਸੀ। ਉਨ੍ਹਾਂ ਦੇ ਬਚਾਅ ਲਈ ਇੱਕ ਹੋਰ ਕੇਬਲ ਕਾਰ ਤਾਇਨਾਤ ਕੀਤੀ ਗਈ ਹੈ ਅਤੇ ਪੁਲਿਸ ਕਾਰਵਾਈ ਦੀ ਨਿਗਰਾਨੀ ਕਰ ਰਹੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੋਲਾਂ ਦੇ ਐੱਸ.ਪੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਰਿਜ਼ੋਰਟ ਦੇ ਸਟਾਫ਼ ਵੱਲੋਂ ਇੱਕ ਔਰਤ ਅਤੇ ਇੱਕ ਪੁਰਸ਼ ਸਮੇਤ ਦੋ ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਫਸੇ ਸਾਰੇ ਲੋਕ ਦਿੱਲੀ ਦੇ ਸੈਲਾਨੀ ਹਨ।
Advertisment
ਇਸ ਸਾਲ ਅਪ੍ਰੈਲ ਵਿੱਚ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿੱਚ ਇੱਕ ਤਕਨੀਕੀ ਖਰਾਬੀ ਕਾਰਨ ਸੈਲਾਨੀਆਂ ਦੇ 40 ਘੰਟਿਆਂ ਤੋਂ ਵੱਧ ਸਮੇਂ ਤੱਕ ਕੇਬਲ ਕਾਰਾਂ ਵਿੱਚ ਫਸੇ ਰਹਿਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਕੁੱਲ ਮਿਲਾ ਕੇ ਪ੍ਰਸਿੱਧ ਸੈਰ-ਸਪਾਟਾ ਸਥਾਨ, ਤ੍ਰਿਕੁਟ ਪਹਾੜੀਆਂ ਤੱਕ 770 ਮੀਟਰ ਰੋਪਵੇਅ 'ਤੇ ਖਰਾਬੀ ਤੋਂ ਬਾਅਦ ਕੇਬਲ ਕਾਰਾਂ ਤੋਂ 50 ਲੋਕਾਂ ਨੂੰ ਬਚਾਇਆ ਗਿਆ ਸੀ। Tourists stranded mid-air in cable car due to technical glitch in Himachal's Parwanoo 29 ਸਾਲ ਪਹਿਲਾਂ ਵੀ ਅਜਿਹਾ ਹੀ ਕੁਜ ਹੋਇਆ ਸੀ 29 ਸਾਲ ਪਹਿਲਾਂ 13 ਅਕਤੂਬਰ 1992 ਵਿਚ ਵੀ ਪਰਵਾਣੂ ਦੀ ਇਸ ਟ੍ਰੇਲ ਰਿਜ਼ੋਰਟ ਦੀ ਕੇਬਲ ਕਰ ਸਵਾਰ 10 ਸੈਲਾਨੀ ਜ਼ਮੀਨ ਤੋਂ ਲਗਭਗ 1,300 ਫੁੱਟ ਉੱਪਰ ਫਸ ਗਏ ਸਨ। 14 ਅਤੇ 15 ਅਕਤੂਬਰ ਨੂੰ, ਭਾਰਤੀ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੇ ਚੰਡੀਗੜ੍ਹ ਤੋਂ ਲਗਭਗ 35 ਕਿਲੋਮੀਟਰ ਦੂਰ ਪਰਵਾਣੂ 'ਚ ਉਸ ਵੇਲੇ ਫਸੀ ਹੋਈ ਕੇਬਲ ਕਾਰ 'ਚੋਂ ਯਾਤਰੀਆਂ ਨੂੰ ਬਚਾਉਣ ਲਈ ਇੱਕ ਵਿਲੱਖਣ ਹਵਾਈ ਕਾਰਵਾਈ ਕੀਤੀ। ਦੱਸਣਯੋਗ ਹੈ ਕਿ ਉਸ ਵੇਲੇ ਕਰਨਲ ਇਵਾਨ ਜੋਸੇਫ ਕ੍ਰਾਸਟੋ (ਸੇਵਾਮੁਕਤ), ਭਾਰਤੀ ਫੌਜ ਵਿੱਚ ਇੱਕ ਮੇਜਰ, ਉਸ ਓਪਰੇਸ਼ਨ ਨੂੰ ਕੇਂਦਰਿਤ ਕਰ ਰਹੇ ਸਨ। ਸਸਪੈਂਡ ਕੀਤੀ ਕੇਬਲ ਕਾਰ ਦੇ ਉੱਪਰ ਉੱਡਦੇ ਹੋਏ, ਅੰਦਰ ਫਸੇ ਯਾਤਰੀਆਂ ਨੂੰ ਬਚਾਉਣ ਲਈ ਕਰਨਲ ਕ੍ਰਾਸਟੋ ਨੂੰ ਹੈਲੀਕਾਪਟਰ ਤੋਂ ਹੇਠਾਂ ਉਤਾਰਿਆ ਗਿਆ ਸੀ। ਇਹ ਆਪਰੇਸ਼ਨ 48 ਘੰਟੇ ਚੱਲਿਆ ਅਤੇ ਅਧਿਕਾਰੀ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। publive-image ਬਹੁਤ ਸਾਰੇ ਨਹੀਂ ਜਾਣਦੇ ਹਨ ਕਿ ਹਨੇਰਾ ਹੋਣ ਤੋਂ ਪਹਿਲਾਂ ਸਿਰਫ ਅੱਧੇ ਯਾਤਰੀਆਂ ਨੂੰ ਬਚਾਇਆ ਜਾ ਸਕਦਾ ਸੀ। ਨਤੀਜੇ ਵਜੋਂ, ਟੀਮ ਨੂੰ ਅਸਥਾਈ ਤੌਰ 'ਤੇ ਕਾਰਵਾਈ ਨੂੰ ਰੋਕਣਾ ਪਿਆ। ਹਾਲਾਂਕਿ, ਕਰਨਲ ਕ੍ਰਾਸਟੋ ਨੇ ਉਸ ਰਾਤ ਸੈਲਾਨੀਆਂ ਨੂੰ ਇਕੱਲਾ ਨਹੀਂ ਛੱਡਿਆ। ਉਹ ਕਾਰ ਵਿੱਚ ਦਾਖਲ ਹੋਕੇ ਬੈਠ ਗਏ ਅਤੇ ਸੈਲਾਨੀਆਂ ਨਾਲ ਗਾਣੇ ਗਾਏ ਤਾਂ ਜੋ ਉਹ ਘਬਰਾ ਨਾ ਜਾਣ। ਉਸ ਵੇਲੇ 11 ਯਾਤਰੀਆਂ ਵਿਚੋਂ ਕੇਬਲ ਕਾਰ ਪਿੱਛੇ ਖਿਸਕਣ ਮੌਕੇ ਘਬਰਾਹਟ ਵਿੱਚ ਓਪਰੇਟਰ ਨੇ ਛਾਲ ਮਾਰ ਦਿੱਤੀ ਸੀ, ਜਸੀਤੋਂ ਬਾਅਦ ਖਾਈ 'ਚ ਡਿੱਗਣ ਨਾਲ ਉਸਦੀ ਮੌਤ ਹੋ ਗਈ। ਪਰ 10 ਬਚੇ ਯਾਤਰੀਆਂ ਨੂੰ ਬਚਾ ਲਿਆ ਗਿਆ ਸੀ। publive-image -PTC News-
parwanoo himachal-police breaking-news himachal-pardesh tourist timer-trail
Advertisment

Stay updated with the latest news headlines.

Follow us:
Advertisment