Mon, Apr 29, 2024
Whatsapp

ਕੈਨੇਡਾ: ਟੋਰਾਂਟੋ ਸ਼ਹਿਰ 'ਚ ਗੱਡੀ ਨੇ ਰਾਹ ਜਾਂਦੇ ਲੋਕਾਂ ਨੂੰ ਕੁਚਲਿਆ, ਕਈ ਮੌਤਾਂ

Written by  Joshi -- April 24th 2018 09:25 AM
ਕੈਨੇਡਾ: ਟੋਰਾਂਟੋ ਸ਼ਹਿਰ 'ਚ ਗੱਡੀ ਨੇ ਰਾਹ ਜਾਂਦੇ ਲੋਕਾਂ ਨੂੰ ਕੁਚਲਿਆ, ਕਈ ਮੌਤਾਂ

ਕੈਨੇਡਾ: ਟੋਰਾਂਟੋ ਸ਼ਹਿਰ 'ਚ ਗੱਡੀ ਨੇ ਰਾਹ ਜਾਂਦੇ ਲੋਕਾਂ ਨੂੰ ਕੁਚਲਿਆ, ਕਈ ਮੌਤਾਂ

ਅੱਜ ਦਾ ਦਿਨ ਟੋਰਾਂਟੋ ਸ਼ਹਿਰ 'ਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ। ਦਰਅਸਲ, ਸਥਾਨਕ ਟੋਰਾਂਟੋ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ ਵਿਅਕਤੀ ਨੇ ਰਾਹ ਜਾਂਦੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਕਈ ਮੌਤਾਂ ਹੋਣ ਦਾ ਸਮਾਚਾਰ ਹੈ। ਲੋਕਾਂ ਉੱਤੇ ਗੱਡੀ ਚੜ੍ਹਾਉਣ ਵਾਲੇ ਵਿਅਕਤੀ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਘਟਨਾ ਵਿੱਚ 10 ਵਿਅਕਤੀ ਮਾਰੇ ਗਏ ਜਦਕਿ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੜੇ ਗਏ ਪਛਾਣ ਐਲੇਕ ਮਿਨਾਸਿਅਨ ਵਜੋਂ ਕੀਤੀ ਗਈ ਹੈ।

ਦੱਸ ਦੇਈਏ ਕਿ ਹਾਦਸੇ ਦੀ ਸਾਹਮਣੇ ਆਈ ਵੀਡੀਓ ਮੁਤਾਬਕ ਫੜ੍ਹੇ ਜਾਣ 'ਤੇ ਆਰੋਪੀ ਨੇ ਪੁਲਿਸ ਨੂੰ ਕਿਹਾ ਕਿ ਉਸਨੂੰ ਮਾਰ ਦਿੱਤਾ ਜਾਵੇ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸ ਕੋਲ ਵੀ ਬੰਦੂਕ ਹੈ ਅਤੇ ਉਹ ਖੁਦ ਆਪਣੀ ਜਾਨ ਦੇ ਦਵੇਗਾ।
Several Injured Van runs through pedestrians Toronto Several Injured Van runs through pedestrians Toronto —PTC News

Top News view more...

Latest News view more...