ਮੁੱਖ ਖਬਰਾਂ

ਸ਼ਹੀਦ ਗੱਜਣ ਸਿੰਘ ਦੀ ਪਤਨੀ ਦੀ ਮੰਗ- T20 ਭਾਰਤ ਪਾਕਿਸਤਾਨ ਮੈਚ ਹੋਵੇ ਰੱਦ

By Riya Bawa -- October 23, 2021 1:22 pm

ਨੂਰਪੁਰ ਬੇਦੀ: ਪਿਛਲੇ ਦਿਨੀਂ ਜੰਮੂ ਦੇ ਪੁੰਛ ਇਲਾਕੇ ਵਿਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਨੂਰਪੁਰਬੇਦੀ ਦੇ ਪਿੰਡ ਪੱਚਰੰਡਾ ਦੇ ਜਵਾਨ ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਵਰਲਡ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕੀਤੀ ਹੈl

ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਹੈ ਕਿ ਜਿੱਥੇ ਸਾਡੇ ਦੇਸ਼ ਦੇ ਜਵਾਨ ਸ਼ਹਾਦਤਾਂ ਪ੍ਰਾਪਤ ਕਰ ਰਹੇ ਹਨ ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਇਹ ਮੈਚ ਖੇਡਣਾ ਨਹੀ ਚਾਹੀਦਾ ਕਿਉਂਕਿ ਪਾਕਿਸਤਾਨ ਅਤੇ ਵੱਖਵਾਦੀਆਂ ਦੇ ਜ਼ਰੀਏ ਭਾਰਤ ਸੀਮਾ ਤੇ ਖੂਨੀ ਖੇਲ ਖੇਲ ਰਿਹਾ ਹੈl

ਉਨ੍ਹਾਂ ਅੱਗੇ ਇੱਥੋਂ ਤਕ ਕਹਿ ਦਿੱਤਾ ਕਿ ਕਿਉਂਕਿ ਇਹ ਪੰਜਾਬ ਦੇ ਕਿਸਾਨਾਂ ਦੇ ਬੇਟੇ ਹਨ ਜੋ ਸ਼ਹਾਦਤਾਂ ਪ੍ਰਾਪਤ ਕਰਦੇ ਹਨ ਪਰ ਜੇਕਰ ਕਿਸੇ ਲੀਡਰ ਦਾ ਬੇਟਾ ਬਾਰਡਰ ਤੇ ਭਾਰਤ ਮਾਤਾ ਦੀ ਰਾਖੀ ਕਰਨ ਤਾਂ ਮੰਨਣ ਵਾਲੀ ਗੱਲ ਹੋਵੇਗੀ l ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਕੁਝ ਵੀ ਨਹੀਂ ਕਰਦੀਆਂ, ਆਏ ਦਿਨ ਨੌਜਵਾਨ ਦੀਆ ਬਾਰਡਰ ਤੇ ਸ਼ਹਾਦਤ ਦੇਈ ਜਾ ਰਹੇ ਹਨ।

ਦੱਸ ਦੇਈਏ ਕਿ ਅੱਜ 23 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਹੀਦ ਗੱਜਣ ਸਿੰਘ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਹੈ। ਇਸ ਦੌਰਾਨ ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਕਿ ਪਾਕਿਸਤਾਨ ਆਤੰਕਵਾਦੀਆਂ ਦੇ ਜ਼ਰੀਏ ਖੇਲ ਰਿਹਾ ਖੂਨੀ ਖੇਲ ਤੇ ਦੂਜੇ ਪਾਸੇ ਭਾਰਤ ਦਾ ਪਾਕਿਸਤਾਨ ਨਾਲ ਮੈਚ ਖੇਡਣਾ ਚੰਗੀ ਗੱਲ ਨਹੀਂ।

-PTC News

  • Share