Fri, Apr 19, 2024
Whatsapp

ਸ਼ਹਿਨਾਜ਼ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਵਿੱਚ ਉਤਸ਼ਾਹ

Written by  Jasmeet Singh -- March 05th 2022 05:01 PM -- Updated: March 05th 2022 05:02 PM
ਸ਼ਹਿਨਾਜ਼ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਵਿੱਚ ਉਤਸ਼ਾਹ

ਸ਼ਹਿਨਾਜ਼ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ, ਪ੍ਰਸ਼ੰਸਕਾਂ ਵਿੱਚ ਉਤਸ਼ਾਹ

ਬੀਊਰੋ: ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕਿਹਾ ਜਾਂਦਾ ਹੈ, ਹੋਵੇ ਵੀ ਕਿਉਂ ਹਰ ਕੋਈ ਉਸਦੇ ਚੁਲਬੁਲੇ ਅੰਦਾਜ਼ ਦਾ ਦੀਵਾਨਾ ਹੈ। ਸ਼ਹਿਨਾਜ਼ ਆਪਣੀ ਅਦਾਕਾਰੀ ਅਤੇ ਬੇਫ਼ਿਕਰ ਅੰਦਾਜ਼ ਨੂੰ ਲੈ ਕੇ ਵੀ ਬੀਤੇ ਸਾਲਾਂ ਵਿੱਚ ਬਹੁ ਚਰਚਿਤ ਰਹੀ ਪਰ ਸਿਧਾਰਥ ਸ਼ੁਕਲਾ ਦੇ ਫਾਨੀ ਜਹਾਨ ਨੂੰ ਅਲਵਿਦਾ ਕਹਿਣ ਮਗਰੋਂ ਉਹ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਗਈ ਸੀ। ਪਰ ਹੁਣ ਪ੍ਰਸ਼ੰਸਕ ਬੇਹੱਦ ਖੁਸ਼ ਹਨ ਕਿਉਂਕਿ ਉਨ੍ਹਾਂ ਦੀ ਮਨਪਸੰਦ ਅਦਾਕਾਰਾ ਨੇ ਮੁੜ ਤੋਂ ਖੁਲ੍ਹਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਸਦਾ ਸਬੂਤ ਹੈ ਸ਼ਹਿਨਾਜ਼ ਦੀ ਲੇਟੈਸਟ ਟਵਿੱਟਰ ਪੋਸਟ। ਇਹ ਵੀ ਪੜ੍ਹੋ: Success Story : ਕਦੇ ਅਖਬਾਰ ਵੇਚ ਕੀਤੀ ਸੀ ਪੜ੍ਹਾਈ, ਅੱਜ ਇਹ ਨੌਜਵਾਨ ਹੈ ਸਫਲ IAS ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਹਾਲਹੀ ਵਿੱਚ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ "ਜਦੋਂ ਸਭ ਕੁਝ ਇੰਨਾ ਸ਼ਾਨਦਾਰ ਸੀ ਤੇ ਜ਼ਿੰਦਗੀ ਕਿੰਨੀ ਸਾਦੀ ਸੀ !!" (When everything was so wonderful .and life was so simple !!) ਸ਼ਹਿਨਾਜ਼ ਨੇ ਇਹ ਟਵੀਟ 3 ਮਾਰਚ ਨੂੰ ਕੀਤਾ ਸੀ ਜਿਸਦੇ 6 ਹਜ਼ਾਰ ਤੋਂ ਉੱਤੇ ਰੀ-ਟਵੀਟ ਹੋ ਚੁੱਕੇ ਨੇ ਜਦਕਿ ਇਸ ਟਵੀਟ 'ਤੇ 31 ਲਾਇਕਸ ਹਨ। ਇਸ ਪੋਸਟ 'ਤੇ ਮੈਰੀ ਨਾਮਕ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦਿਆਂ ਲਿਖਿਆ "ਤੁਸੀਂ ਬਹੁਤ ਪਿਆਰੀ ਅਤੇ ਸ਼ੁੱਧ ਆਤਮਾ ਹੋ ਸ਼ਹਿਨਾਜ਼ ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਦੁਬਾਰਾ ਖੁਸ਼ ਨਹੀਂ ਹੋ ਸਕਦੀ। ਤੁਸੀਂ ਆਪਣਾ ਧਿਆਨ ਰੱਖੋ ਰੋਜ਼ਾਨਾ ਯੋਗਾ ਅਤੇ ਧਿਆਨ ਕਰੋ ਅਤੇ ਜੇਕਰ ਤੁਹਾਡੇ 'ਤੇ ਸ਼ੂਟ ਕਰਨ ਦਾ ਦਬਾਅ ਹੈ ਤਾਂ ਤੁਸੀਂ ਕੁੱਝ ਮਹੀਨਿਆਂ ਲਈ ਬ੍ਰੇਕ ਲਵੋ, ਤੁਹਾਨੂੰ ਸੱਚਮੁੱਚ ਆਪਣੇ ਆਪ ਨੂੰ ਸਮਾਂ ਦੇਣਾ ਚਾਹੀਦਾ ਹੈ !!" (You are very cute and pure soul Shehnaaz please remember one thing never think you cant be happy again. You take care of your peace do yoga and meditation daily. And if you have pressure of doing shoot you take a break for few months you really need to give yourself time!!) ਇਹ ਵੀ ਪੜ੍ਹੋ: ਤਿੰਨ ਨਾਬਾਲਗ ਬੱਚਿਆਂ ਦੀ ਸੁਣੋ ਦੁੱਖਭਰੀ ਕਹਾਣੀ, ਜਿਉਂਦੇ ਰਹਿਣ ਲਈ ਕਰ ਰਹੇ ਸੰਘਰਸ਼ ਸ਼ਹਿਨਾਜ਼ ਗਿੱਲ ਨੇ ਸ਼ੋਅ 'ਬਿੱਗ ਬੌਸ 13' ਦੌਰਾਨ ਆਪਣੀ ਬੇਬਾਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਲੁੱਟ ਲਿਆ ਸੀ। ਸ਼ੋਅ ਦੌਰਾਨ ਦਰਸ਼ਕਾਂ ਦੀ ਪਸੰਦੀਦਾ ਸ਼ਹਿਨਾਜ਼ ਗਿੱਲ ਦੀ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ। ਪ੍ਰਸ਼ੰਸਕਾਂ ਨੇ ਦੋਵਾਂ ਨੂੰ ਇੰਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਦੋਵਾਂ ਦਾ ਨਾਂ 'ਸਿਡਨਾਜ਼' ਰੱਖਿਆ ਗਿਆ। ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਧਾਰਥ ਦੀ ਬੇਵਕਤੀ ਮੌਤ ਨੇ ਸ਼ਹਿਨਾਜ਼ ਨੂੰ ਪਰੇਸ਼ਾਨ ਕਰ ਦਿੱਤਾ ਸੀ ਹਲਾਂਕਿ ਹੁਣ ਉਨ੍ਹਾਂ ਉੱਭਰਨਾ ਸ਼ੁਰੂ ਕਰ ਦਿੱਤਾ ਹੈ ਪਰ ਸਿਡਨਾਜ਼ ਦਾ ਪ੍ਰਸ਼ੰਸਕਾਂ ਦੀ ਜ਼ਿੰਦਗੀ 'ਚ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। -PTC News


Top News view more...

Latest News view more...