Mon, Sep 7, 2026
Whatsapp

ਸ਼ਿਮਲਾ : 4 ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ :ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

Reported by:  PTC News Desk  Edited by:  Shanker Badra -- September 05th 2018 07:45 PM
ਸ਼ਿਮਲਾ : 4 ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ :ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਸ਼ਿਮਲਾ : 4 ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ :ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਸ਼ਿਮਲਾ : 4 ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ :ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ:ਸ਼ਿਮਲਾ 'ਚ ਚਾਰ ਸਾਲ ਪਹਿਲਾਂ ਫਿਰੌਤੀ ਵਸੂਲਣ ਲਈ ਚਾਰ ਸਾਲਾ ਬੱਚੇ ਨੂੰ ਅਗ਼ਵਾ ਕਰਕੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ 'ਤੇ ਸਥਾਨਕ ਅਦਾਲਤ ਨੇ ਫੈਸਲਾ ਕਰਦਿਆਂ ਤਿੰਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 4 ਜੂਨ 2014 ਨੂੰ ਸ਼ਿਮਲਾ ਦੇ ਰਾਮ ਬਾਜ਼ਾਰ ਦੇ ਕਾਰੋਬਾਰੀ ਵਿਨੋਦ ਕੁਮਾਰ ਦੇ ਚਾਰ ਸਾਲਾਂ ਬੇਟੇ ਨੂੰ ਅਗਵਾ ਕਰ ਲਿਆ ਗਿਆ ਸੀ।ਦੋਸ਼ੀਆਂ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ।ਫੜੇ ਜਾਣ ਦੇ ਡਰ ਕਾਰਨ ਦੋਸ਼ੀਆਂ ਸ਼ਿਮਲਾ ਦੇ ਕੈਲਸਟਨ ਇਲਾਕੇ 'ਚ ਕਤਲ ਕਰ ਦਿੱਤਾ ਗਿਆ ਸੀ।ਇਨ੍ਹਾਂ ਹੀ ਨਹੀਂ ਦੋਸ਼ੀਆਂ ਨੇ ਪਹਿਲਾਂ ਤਾਂ ਬੱਚੇ 'ਤੇ ਅਥਾਹ ਤਸ਼ੱਦਦ ਢਾਹਿਆ ਗਿਆ ਸੀ, ਫਿਰ ਉਸ ਨੂੰ ਭੁੱਖਾ ਰੱਖਿਆ ਗਿਆ ਤੇ ਉਸ ਨੂੰ ਜ਼ਬਰਦਸਤੀ ਸ਼ਰਾਬ ਵੀ ਪਿਆਈ ਗਈ ਸੀ।ਜਿਸ ਤੋਂ ਬਾਅਦ ਉਸ ਨੂੰ ਪਾਣੀ ਦੀ ਟੈਂਕੀ 'ਚ ਸੁੱਟ ਦਿੱਤਾ ਗਿਆ ਸੀ। ਅਦਾਲਤ ਨੇ ਦੋਸ਼ੀਆਂ ਚੰਦਰ ਸ਼ਰਮਾ, ਤੇਜਿੰਦਰ ਸਿੰਘ ਅਤੇ ਵਿਕ੍ਰਾਂਤ ਬਖ਼ਸ਼ੀ ਨੂੰ ਦੋਸ਼ੀ ਪਾਉਂਦਿਆਂ ਇਹ ਸਜ਼ਾ ਸੁਣਾਈ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK