ਸ਼੍ਰੋਮਣੀ ਅਕਾਲੀ ਦਲ ਵਲੋਂ ਚਰਨਜੀਤ ਸਿੰਘ ਬਰਾੜ ਰਾਜਪੁਰਾ ਦੇ ਮੁੱਖ ਸੇਵਾਦਾਰ ਨਿਯੁਕਤ
ਬਨੂੜ/ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਸਕੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੁੰ ਰਾਜਪੁਰਾ ਵਿਧਾਨ ਸਭਾ ਹਲਕੇ ਦਾ ਮੁੱਖ ਸੇਵਾਦਾਰ ਐਲਾਨਿਆ ਹੈ। ਇਹ ਐਲਾਨ ਅੱਜ ਬਨੂੜ ਵਿਖੇ ਹੋਈ ਅਕਾਲੀ ਦਲ ਤੇ ਬਸਪਾ ਦੀ ਪਲੇਠੀ ਸਾਂਝੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਬਾਦਲ ਵੱਲੋਂ ਪਾਰਟੀ ਦੇ ਖ਼ਜ਼ਾਨਚੀ ਤੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ।
ਪੜੋ ਹੋਰ ਖਬਰਾਂ: ਬੰਗਲਾਦੇਸ਼: ਨੂਡਲਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ, 40 ਮਜ਼ਦੂਰਾਂ ਦੀ ਮੌਤ
ਉਹਨਾਂ ਕਿਹਾ ਕਿ ਹੁਣ ਉਹ ਇਸ ਹਲਕੇ ਦੀ ਸੇਵਾ ਕਰਦੇ ਆ ਰਹੇ ਸਨ ਤੇ ਹੁਣ ਪਾਰਟੀ ਪ੍ਰਧਾਨ ਨੇ ਇਹ ਜ਼ਿੰਮੇਵਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸੌਂਪੀ ਹੈ। ਉਹਨਾਂ ਨੇ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਦਾਰ ਚਰਨਜੀਤ ਬਰਾੜ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ। ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜੋ ਮਾੜਾ ਹਾਲ ਕੀਤਾ ਹੈ, ਉਸ ਤੋਂ ਅੱਜ ਸਮੁੱਚੇ ਰਾਜਪੁਰਾ ਦੇ ਲੋਕ ਦੁਖੀ ਹਨ। ਉਹਨਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਭ ਤੋਂ ਵਧੀਆ ਬਦਲਾਅ ਦੇ ਸਕਦਾ ਹੈ। ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਾਸਤੇ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਅਤੇ ਦਿਨ ਰਾਤ ਕਰ ਦੇਣ ਤਾਂ ਜੋ ਇਸ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਫਤਿਹ ਯਕੀਨੀ ਬਣਾਈ ਜਾ ਸਕੇ।
ਪੜੋ ਹੋਰ ਖਬਰਾਂ: PSGPC ਨੇ ਦਿੱਤਾ ਬੀਬੀ ਜਗੀਰ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਰਤਾਰਪੁਰ ਸਾਹਿਬ ਆਉਣ ਦਾ ਸੱਦਾ
ਉਹਨਾਂ ਇਹ ਵੀ ਚੇਤੇ ਕਰਵਾਇਆ ਕਿ ਆਟਾ ਦਾਲ ਤੇ ਸ਼ਗਨ ਸਕੀਮ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਬਾਦਲ ਸਰਕਾਰ ਵੇਲੇ ਸ਼ੁਰੂ ਹੋਈਆਂ ਜਦਕਿ ਕਾਂਗਰਸ ਨੇ ਆਟਾ ਦਾਲ ਦੇ ਨਾਲ ਚੀਨੀ ਦੇਣ ਦਾ ਵਾਅਦਾ ਕੀਤਾ ਸੀ ਸਗੋਂ ਦਾਲ ਵੀ ਨਹੀਂ ਮਿਲੀ। ਇਸੇ ਤਰੀਕੇ ਦਲਿਤ ਲੜਕੀਆਂ ਵਾਸਤੇ ਵਧੀ ਹੋਈ ਰਾਸ਼ੀ ਤਾਂ ਕੀ ਮਿਲਣੀ ਸੀ ਪਹਿਲਾਂ ਮਿਲਦੀ ਸ਼ਗਨੀ ਸਕੀਮ ਦੀ ਰਾਸ਼ੀ ਵੀ ਨਹੀਂ ਮਿਲੀ। ਇਹੀ ਹਾਲ ਬੁਢਾਪਾ ਪੈਨਸ਼ਨ ਦਾ ਹੋਇਆ ਹੈ।
ਪੜੋ ਹੋਰ ਖਬਰਾਂ: ਪੰਜਾਬ ‘ਚ ਮੁੱਕਣ ਕੰਡੇ ਕੋਰੋਨਾ ਵੈਕਸੀਨ ਦਾ ਸਟਾਕ, ਮੁੱਖ ਮੰਤਰੀ ਨੇ ਕੀਤੀ ਕੇਂਦਰ ਨੂੰ ਅਪੀਲ
ਇਸ ਮੌਕੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪਣ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਉਹ ਹਲਕੇ ਦੀ ਸੇਵਾ ਵਾਸਤੇ ਦਿਨ ਰਾਤ ਇਕ ਕਰ ਦੇਣਗੇ ਅਤੇ ਅਕਾਲੀ ਦਲ ਦੀ ਅਗਵਾਈ ਹੇਠ 2022 ਵਿਚ ਸਰਕਾਰ ਬਣਨ 'ਤੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ, ਇਥੇ ਚਲ ਰਹੇ ਦੋ ਨੰਬਰ ਦੇ ਧੰਦੇ ਬੰਦ ਕਰਵਾਏ ਜਾਣਗੇ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ।
ਪੜੋ ਹੋਰ ਖਬਰਾਂ: 30 ਸਾਲ ਪੁਰਾਣੀ ਰੰਜਿਸ਼ ਕਾਰਨ ਗ੍ਰੰਥੀ ਸਿੰਘ ਦਾ ਕਤਲ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਹਿੰਦਰ ਕੁਮਾਰ ਪੱਪੂ ਮੈਂਬਰ ਪੀਏਸੀ, ਸ:ਸਾਧੂ ਸਿੰਘ ਖਲੌਰ, ਸ:ਜਸਵੀਰ ਸਿੰਘ ਜੱਸੀ ਪ੍ਰਧਾਨ ਬੀਸੀ ਵਿੰਗ, ਸ: ਨਰਦੇਵ ਸਿੰਘ ਆਕੜੀ, ਸ:ਸਤਵਿੰਦਰ ਸਿੰਘ ਮਿਰਜਾਪੁੱਰ, ਅਸ਼ੋਕ ਕੁਮਾਰ ਸਰਕਲ ਖੇੜਾ ਗੱਜੂ, ਐਡ: ਸੁਬੇਗ ਸਿੰਘ ਸੰਧੂ ਸਾਰੇ ਸਰਕਲ ਪ੍ਰਧਾਨ ਸ੍ਰੀ ਅਸ਼ੋਕ ਅਲੂਣਾ ਆਦਿ ਅਤੇ ਬਹੁਜਨ ਸਮਾਜ ਪਾਰਟੀ ਤੋ, ਸ: ਬਲਦੇਵ ਸਿੰਘ ਮਹਿਰਾ ਜਨਰਲ ਸਕੱਤਰ ਪੰਜਾਬ, ਸ: ਜਗਜੀਤ ਸਿੰਘ ਛੜਬੜ, ਸ: ਕੇਸਰ ਸਿੰਘ ਜਿਲਾ ਪ੍ਰਧਾਨ, ਸ: ਪ੍ਰੇਮ ਸਿੰਘ ਹਲਕਾ ਪ੍ਰਧਾਨ, ਸ਼: ਦਰਸ਼ਨ ਸਿੰਘ ਨਡਿਆਲੀ ਹਲਕਾ ਇੰਨਚਾਰਜ, ਹੋਰ ਪਤਵੰਤੇ ਹਾਜ਼ਰ ਸਨ।
-PTC News