ਮੁੱਖ ਖਬਰਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਕਾਰਾਂ ਦੀ ਹੋਵੇਗੀ ਨਿਲਾਮੀ,  ਨਵੀਂ 'ਥਾਰ' ਵੀ ਸ਼ਾਮਿਲ 

By Pardeep Singh -- March 31, 2022 9:44 am -- Updated:March 31, 2022 9:44 am

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਵੱਲੋਂ 5 ਅਪ੍ਰੈਲ ਨੂੰ ਪੰਜ ਗੱਡੀਆਂ ਨਿਲਾਮ ਕੀਤੀਆਂ ਜਾ ਰਹੀਆ ਹਨ। ਜਿਨ੍ਹਾਂ ਵਿੱਚ ਥਾਰ ਤੋਂ ਇਲਾਵਾ 2017 ਮਾਡਲ ਇੱਕ ਕੈਮਰੀ ਆਟੋਮੈਟਿਕ ਗੱਡੀ, ਕੈਮਰੀ ਗੱਡੀ, 2011 ਮਾਡਲ ਇੱਕ ਟਵੇਰਾ ਗੱਡੀ, 2013 ਮਾਡਲ ਇੱਕ ਇਨੋਵਾ ਗੱਡੀ ਵੀ ਨਿਲਾਮ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਕੰਪਨੀ ਵੱਲੋਂ ਦਾਨ ਵਿੱਚ ਮਿਲੀ ‘ਥਾਰ’ ਨਿਲਾਮ ਕੀਤੀ ਜਾਵੇਗੀ ਅਤੇ ਇਹ ਕਾਰ ਸਿਰਫ਼ 700 ਕਿਲੋਮੀਟਰ ਹੀ ਚੱਲੀ ਹੈ। ਥਾਰ ਦੀ ਕੀਮਤ 16.50 ਲੱਖ ਰੁਪਏ ਰੱਖੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਹਿੰਦਰਾ ਵੱਲੋਂ ਦਾਨ ਕੀਤੀ ਥਾਰ ਗੱਡੀ ਉਨ੍ਹਾਂ ਦੇ ਕੰਮ ਨਹੀਂ ਆ ਰਹੀ ਹੈ ਤੇ ਉਨ੍ਹਾਂ ਨੇ ਨਿਲਾਮੀ ਕਰਨ ਤੋਂ ਪਹਿਲਾਂ ਕੰਪਨੀ ਤੋਂ ਵੀ ਹਰੀ ਝੰਡੀ ਲੈ ਲਈ ਹੈ।

ਉਨ੍ਹਾਂ ਦੱਸਿਆ ਕਿ ਥਾਰ ਨੂੰ ਨਿਲਾਮ ਕਰ ਕੇ ਉਹ ਕੋਈ ਹੋਰ ਗੱਡੀ ਖ਼ਰੀਦਣਗੇ, ਜੋ ਸ਼੍ਰੋਮਣੀ ਕਮੇਟੀ ਦੇ ਕੰਮ ਆ ਸਕੇ। ਮਹਿੰਦਰਾ ਕੰਪਨੀ ਨੇ ਇਹ ਥਾਰ ਮੁੰਬਈ ਤੋਂ ਭੇਜੀ ਸੀ। ਇਹ ਥਾਰ 2021 ਮਾਡਲ ਗੱਡੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਨਾਮ ਹੈ।ਸ਼੍ਰੋਮਣੀ ਕਮੇਟੀ ਵੱਲੋਂ ਖੁੱਲ੍ਹੀ ਬੋਲੀ ਲਈ ਸਕਿਓਰਿਟੀ ਫ਼ੀਸ 50 ਹਜ਼ਾਰ ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ:ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ, ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਮੰਗ ਰਹੇ ਹਨ ਪ੍ਰਦਰਸ਼ਨਕਾਰੀ

-PTC News

  • Share