Fri, Apr 26, 2024
Whatsapp

ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Written by  Ravinder Singh -- October 14th 2022 05:56 PM -- Updated: October 14th 2022 05:58 PM
ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ : ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਪੰਜਾਬ ਮੁਖੀ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਨੰਬਰ 'ਤੇ ਵੀਡੀਓ ਕਾਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਰੀਸ਼ ਸਿੰਗਲਾ ਨੇ ਦੱਸਿਆ ਕਿ 29 ਅਪ੍ਰੈਲ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਪਾਕਿਸਤਾਨੀ ਨੰਬਰ ਤੋਂ ਵੀਡੀਓ ਕਾਲ ਕਰਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ 29 ਅਪ੍ਰੈਲ ਨੂੰ ਉਸ ਉਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਅੱਜ ਫਿਰ ਪਾਕਿਸਤਾਨੀ ਨੰਬਰ ਤੋਂ ਉਸ 'ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀਸਿੰਗਲਾ ਨੇ ਦੱਸਿਆ ਕਿ ਇਹ ਲੋਕ ਵੀਡੀਓ ਕਾਲ 'ਚ ਬੰਬ ਵੀ ਦਿਖਾਉਂਦੇ ਹਨ। ਇਸ ਸਬੰਧੀ ਐੱਸਐੱਸਪੀ ਪਟਿਆਲਾ ਅਤੇ ਡੀਜੀਪੀ ਪੰਜਾਬ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਸੈਂਕੜੇ ਨੰਬਰਾਂ ਤੋਂ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਹਿੰਦੂ ਆਗੂਆਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਕਰਦੀ। 29 ਅਪ੍ਰੈਲ ਤੋਂ ਪਹਿਲਾਂ ਜੋ ਸੁਰੱਖਿਆ ਉਸ ਕੋਲ ਸੀ, ਉਹ ਵੀ ਘਟਾ ਦਿੱਤੀ ਗਈ ਹੈ, ਜਦਕਿ ਖ਼ਤਰਾ ਵਧ ਗਿਆ। ਸਿੰਗਲਾ ਨੇ ਕਿਹਾ ਕਿ ਸਿਆਸੀ ਰੰਜਿਸ਼ ਕਾਰਨ ਉਸ ਦੀ ਸੁਰੱਖਿਆ ਘਟਾਈ ਜਾ ਰਹੀ ਹੈ ਤੇ ਪਟਿਆਲਾ ਦੇ ਐਸਐਸਪੀ ਵੱਲੋਂ ਵਰਤੀ ਜਾ ਰਹੀ ਹੈ ਅਤੇ ਮੇਰੀ ਸੁਰੱਖਿਆ ਹੇਠ ਜ਼ਿਲ੍ਹਾ ਪੱਧਰੀ ਗੰਨਮੈਨ ਤਾਇਨਾਤ ਹਨ ਜੋ ਸੁਰੱਖਿਆ ਡਿਊਟੀ ਨਹੀਂ ਕਰਦੇ ਅਤੇ ਛੁੱਟੀ ਉਤੇ ਰਹਿੰਦੇ ਹਨ। ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਜਸਵਿੰਦਰ ਸੋਹਲ ਵੱਲੋਂ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਸਿੰਗਲਾ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਮਾਂਡੋ ਗੰਨਮੈਨ, ਕਾਗਜ਼ਾ ਵਿੱਚ ਮੇਰੇ ਨਾਮ 'ਤੇ ਤਾਇਨਾਤ ਇਕ ਹੋਰ ਐਸਕਾਰਟ ਗੱਡੀ ਅਤੇ ਬੁਲਟ ਪਰੂਫ ਗੱਡੀ ਤੁਰੰਤ ਦਿੱਤੀ ਜਾਵੇ। ਨਹੀਂ ਤਾਂ ਮੇਰੇ ਜਾਂ ਮੇਰੇ ਪਰਿਵਾਰ ਦੇ ਜਾਨੀ ਮਾਲੀ ਨੁਕਸਾਨ ਲਈ ਪੰਜਾਬ ਦੇ ਆਮ ਆਦਮੀ ਪਾਰਟੀ, ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਅਤੇ ਐਸਐਸਪੀ ਆਈਜੀ ਪਟਿਆਲਾ ਜ਼ਿੰਮੇਵਾਰ ਹੋਣਗੇ। ਰਿਪੋਰਟ-ਗਗਨਦੀਪ ਆਹੂਜਾ -PTC News  


Top News view more...

Latest News view more...