ਸਿੱਧੂ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ 'ਆਪ' ਦੀ ਆਲੋਚਨਾ
ਲੁਧਿਆਣਾ, 5 ਅਪ੍ਰੈਲ 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ‘ਜੰਗਲ ਰਾਜ’ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਅਤੇ ਅਮਨ-ਸ਼ਾਂਤੀ ਤੋਂ ਇਲਾਵਾ ਹੋਰ ਕੋਈ ਤਰਜੀਹ ਨਹੀਂ ਹੋਣੀ ਚਾਹੀਦੀ। ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਮਾਸਕ ਨਾ ਪਾਉਣ 'ਤੇ ਹੁਣ ਨਹੀਂ ਹੋਵੇਗਾ ਚਲਾਨ, ਹੁਕਮ ਜਾਰੀ ਉਹ ਇੱਕ ਕਾਂਗਰਸੀ ਵਰਕਰ ਦੇ ਕਥਿਤ ਕਤਲ ਦੇ ਮਾਮਲੇ ਵਿੱਚ ਪਰਿਵਾਰ ਨੂੰ ਦਿਲਾਸਾ ਦੇਣ ਲਈ ਲੁਧਿਆਣਾ ਪੁੱਜੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ, "ਮੈਂ ਪੰਜਾਬ ਵਿੱਚ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ। ਕਿਸੇ ਨੂੰ ਅਮਨ-ਕਾਨੂੰਨ ਦਾ ਡਰ ਨਹੀਂ ਹੈ। ਇਹ ਜੰਗਲ ਰਾਜ ਹੈ। ਦਿਨ-ਦਿਹਾੜੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕੋਈ ਤਰਜੀਹ ਨਹੀਂ ਹੋਣੀ ਚਾਹੀਦੀ। ਸੂਬੇ ਵਿੱਚ ਅਮਨ-ਕਾਨੂੰਨ ਅਤੇ ਅਮਨ-ਸ਼ਾਂਤੀ ਕਾਇਮ ਰਹੇ।"
ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੇ ਹਾਲ ਹੀ ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਰੋਡ ਸ਼ੋਅ ਕੀਤਾ ਸੀ ਅਤੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਸੀ, 'ਤੇ ਚੁਟਕੀ ਲੈਂਦਿਆਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਜਵਾਬਦੇਹ ਲੋਕ ਗੁਜਰਾਤ ਵਿੱਚ 'ਚਰਖਾ' ਕਤਰਾ ਰਹੇ ਹਨ। ਸਿੱਧੂ ਨੇ ਕਿਹਾ ਕਿ "ਪੰਜਾਬ ਦੇ ਲੋਕਾਂ 'ਤੇ ਹਰ ਰੋਜ਼ ਹਮਲੇ ਹੋ ਰਹੇ ਹਨ। ਗੁਰਦਾਸਪੁਰ 'ਚ 4 ਲੋਕਾਂ ਦਾ ਕਤਲ ਕੀਤਾ ਗਿਆ। ਲੁਧਿਆਣਾ 'ਚ ਵੀ ਕਤਲ ਹੋਇਆ, ਸੂਬੇ ਭਰ 'ਚ ਵਾਰਦਾਤਾਂ ਹੋ ਰਹੀਆਂ ਹਨ। ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੈ, ਜਦੋਂ ਕਿ ਲੋਕਾਂ ਨੂੰ ਜਵਾਬਦੇਹ ਗੁਜਰਾਤ ਵਿੱਚ ਚਰਖਾ ਕੱਤ ਰਹੇ ਹਨ। ਜੀਵਨ ਦਾ ਅਧਿਕਾਰ ਗਾਰੰਟੀ ਨਾਲੋਂ ਵੱਧ ਮਹੱਤਵਪੂਰਨ ਹੈ।” ਇਹ ਵੀ ਪੜ੍ਹੋ: ਆਧਾਰ ਕਾਰਡ 'ਤੇ ਨਾਂ ਦੀ ਥਾਂ ਲਿਖਿਆ ਸੀ ਕੁਝ ਅਜਿਹਾ, ਦੇਖ ਕੇ ਅਧਿਆਪਕ ਹੋਈ ਪਰੇਸ਼ਾਨVisited family of Mangat Ram, ward Presi. from Ludhiana, who was murdered at his doorstep. Series of political murders in Punjab. Will leave no stone unturned until the justice is delivered. Law & order in Punjab at its lowest. Another man shot in Phagwara, 5 Killed in Gurdaspur. pic.twitter.com/ibqFeESxU1 — Navjot Singh Sidhu (@sherryontopp) April 4, 2022
ਇਸ ਦੌਰਾਨ, ਸਿੱਧੂ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਕਥਿਤ ਵੀਡੀਓ 'ਤੇ ਨਜ਼ਰ ਮਾਰਨ ਲਈ ਬੁਲਾਇਆ ਸੀ ਜਿਸ ਵਿੱਚ ਪੰਜਾਬ ਦੇ ਪਟਿਆਲਾ ਦੇ ਸਨੌਰ ਵਿੱਚ ਇੱਕ ਕਾਂਗਰਸੀ ਵਰਕਰ ਨੂੰ ਕਥਿਤ ਤੌਰ 'ਤੇ ਬੇਰਹਿਮੀ ਨਾਲ ਕੁੱਟਿਆ ਗਿਆ ਸੀ। -PTC NewsKejriwal Ji, आपके लोग दिल्ली में कोर्ट जा रहे हैं की आपकी जान को ख़तरा है, पंजाबियों की जान की भी फ़िक्र करें? If it happens in Delhi you call it Vandalism. Look what is happening in Punjab… Another Congress worker brutally beaten in Sanaur. Law & order at a very low ebb !! pic.twitter.com/XlLVGg5f4x
— Navjot Singh Sidhu (@sherryontopp) April 1, 2022