ਮੁੱਖ ਖਬਰਾਂ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ CM ਚੰਨੀ ਦੀ ਮੌਜੂਦਗੀ 'ਚ ਅੱਜ ਕਾਂਗਰਸ 'ਚ ਹੋ ਸਕਦੇ ਨੇ ਸ਼ਾਮਲ

By Shanker Badra -- December 03, 2021 10:18 am

ਚੰਡੀਗੜ੍ਹ : ਪੰਜਾਬ ‘ਚ ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ,ਚੋਣ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਗਾਇਕਾਂ, ਕਲਾਕਾਰਾਂ ਦੇ ਬਲਬੂਤੇ 'ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਹਨ। ਕਾਂਗਰਸ ਵੀ ਹੁਣ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਸਿੱਧੂ ਮੂਸੇਵਾਲਾ 'ਤੇ ਦਾਅ ਲਾਉਣ ਦੀ ਤਿਆਰੀ 'ਚ ਹੈ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ CM ਚੰਨੀ ਦੀ ਮੌਜੂਦਗੀ 'ਚ ਅੱਜ ਕਾਂਗਰਸ 'ਚ ਹੋ ਸਕਦੇ ਨੇ ਸ਼ਾਮਲ

ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅੱਜ ਸਵੇਰੇ 10 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਚੋਣ ਮੈਦਾਨ ਵਿੱਚ ਉੱਤਰਨ ਵਿੱਚ ਤਿਆਰੀ ਹੈ। ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ CM ਚੰਨੀ ਦੀ ਮੌਜੂਦਗੀ 'ਚ ਅੱਜ ਕਾਂਗਰਸ 'ਚ ਹੋ ਸਕਦੇ ਨੇ ਸ਼ਾਮਲ

ਦੱਸ ਦਈਏ ਕਿ ਹਾਲ ਹੀ ‘ਚ ਮੂਸੇਵਾਲਾ ਬਾਰੇ ਅਫ਼ਵਾਹਾਂ ਉੱਡਣ ਲੱਗੀਆਂ ਸੀ ਕਿ ਉਹ ਵਿਧਾਨ ਸਭਾ ਚੋਣਾਂ ਲਈ ਕਿਸੇ ਸਿਆਸੀ ਪਾਰਟੀ ਦਾ ਚਿਹਰਾ ਬਣ ਸਕਦਾ ਹੈ ਪਰ ਮੂਸੇਵਾਲਾ ਦੇ ਕਰੀਬੀ ਸੂਤਰਾਂ ਨੇ ਕਨਫ਼ਰਮ ਕਰਕੇ ਇਨ੍ਹਾਂ ਅਫ਼ਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਹੈ ਅਤੇ ਹੁਣ ਆਪਣੇ ਚੋਣ ਮੈਦਾਨ ਵਿੱਚ ਉੱਤਰਨ ਦੇ ਫ਼ੈਸਲੇ ਨੂੰ ਲੈ ਕੇ ਉਹ ਮੁੜ ਤੋਂ ਚਰਚਾ ਵਿੱਚ ਹੈ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ CM ਚੰਨੀ ਦੀ ਮੌਜੂਦਗੀ 'ਚ ਅੱਜ ਕਾਂਗਰਸ 'ਚ ਹੋ ਸਕਦੇ ਨੇ ਸ਼ਾਮਲ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਕੀ ਪਾਰਟੀਆਂ ਨੇ ਵੀ ਕਲਾਕਾਰਾਂ ਜਾਂ ਗਾਇਕਾਂ 'ਤੇ ਸਿਆਸੀ ਦਾਅ ਖੇਡਿਆ ਸੀ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਜੱਸੀ ਜਸਰਾਜ, ਅਨਮੋਲ ਗਗਨ ਮਾਨ ਨੂੰ ਚੋਣ ਮੈਦਾਨ 'ਚ ਉਤਾਰਿਆ। ਹਾਲਾਂਕਿ ਕਾਂਗਰਸ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਾਦੀਕ ਵੀ ਪੁਰਾਣੇ ਗਾਇਕ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਹਨੇਵਾਲ ਤੋਂ ਕਾਂਗਰਸ ਵੱਲੋਂ ਗਾਇਕਾ ਸਤਵਿੰਦਰ ਬਿੱਟੀ ਨੂੰ ਉਮੀਦਵਾਰ ਬਣਾਇਆ ਗਿਆ ਸੀ। ਭਾਜਪਾ ਨੇ ਵੀ ਗੁਰਦਾਸਪੁਰ ਸੀਟ 'ਤੇ ਵਿਨੋਦ ਖੰਨਾ ਅਤੇ ਸੰਨੀ ਦਿਓਲ ਦੇ ਦਮ 'ਤੇ 2 ਵਾਰ ਜਿੱਤ ਹਾਸਲ ਕੀਤੀ ਹੈ।
-PTCNews

  • Share