ਕੀ ਹੋਇਆ ਐਸਾ ਕਿ ਸਿੱਧੂ ਮੂਸੇਵਾਲਾ ਨੇ ਡੀਲੀਟ ਕੀਤੀਆਂ ਆਪਣੀਆਂ ਸਾਰੀਆਂ ਇੰਸਟਾ ਪੋਸਟਾਂ !!

ਚੰਡੀਗੜ੍ਹ: ਸੈਲੀਬ੍ਰਿਟੀਜ਼ ਆਪਣੇ ਆਪ ਨੂੰ ਚਰਚਾ ‘ਚ ਰੱਖਣ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਅੱਕਸਰ ਹੀ ਚਰਚਾ ਵਿਚ ਰਹਿੰਦੇ ਹਨ। ਹਮੇਸ਼ਾ ਉਹਨਾਂ ਦੀ ਚਰਚਾ ਵਿਵਾਦਾਂ ਨੂੰ ਲੈਕੇ ਹੁੰਦੀ ਹੈ , ਉਥੇ ਹੀ ਹੁਣ ਇਕ ਵਾਰ ਫਿਰ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਚਰਚਾ ‘ਚ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਇਹ ਚਰਚਾ ਹੈ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀਆਂ ਡਿਲੀਟ ਹੋਈਆਂ ਪੋਸਟਾਂ ਨੂੰ ਲੈਕੇ, ਜੀ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਪਿੱਛੇ ਦਾ ਕੋਈ ਵੀ ਕਾਰਨ ਸਿੱਧੂ ਨੇ ਨਹੀਂ ਦੱਸਿਆ।ਫੈਨਸ ਵੀ ਸਿੱਧੂ ਦੇ ਇਹ ਕਰਨ ਤੋਂ ਹੈਰਾਨ ਹਨ ਪਰ ਇਸ ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ ਛੁੱਟੀ ‘ਤੇ ਹੈ ਚਿੰਤਾ ਵਾਲੀ ਕੋਈ ਗੱਲ ਨਹੀਂ।Sidhu Moose Wala Farmers Protest Video | Agriculture Bill Bharat Band 2020  - Iampunjaabi.com

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਹਾਲਾਂਕਿ ਸਿੱਧੂ ਵਰਗੇ ਵਿਅਕਤੀ ਲਈ ਸੋਸ਼ਲ ਮੀਡੀਆ ‘ਤੇ ਐਕਟਿਵ ਨਾ ਰਹਿਣਾ ਬਹੁਤ ਔਖਾ ਹੈ ਪਰ ਐਸਾ ਪਹਿਲਾਂ ਵੀ ਕਈ ਸਿਤਾਰੇ ਕਰ ਚੁੱਕੇ ਹਨ। ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਨ ਨੇ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਇੰਸਟਾਗ੍ਰਾਮ ਅਕਾਉਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ ਅਤੇ ਇਹ ਇੱਕ ਨਵੀਂ ਸ਼ੁਰੂਆਤ ਵਾਲ ਇਕ ਕਦਮ ਸੀ।


ਹਾਲਾਂਕਿ ਹੁਣ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਨਵੀਂ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ , ਜਿਸ ਦੀ ਚਰਚਾ ਬਣਾਈ ਰੱਖਣ ਲਈ ਗਾਇਕ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।