Tue, Dec 23, 2025
Whatsapp

ਇਸ ਪ੍ਰੇਮੀ ਜੋੜੇ ਦੇ ਇਸ਼ਕ ਦਾ ਸੋਸ਼ਲ ਮੀਡੀਆ ’ਤੇ ਕਿਉਂ ਉੱਡਿਆ ਮਜ਼ਾਕ

Reported by:  PTC News Desk  Edited by:  Shanker Badra -- September 20th 2018 06:27 PM
ਇਸ ਪ੍ਰੇਮੀ ਜੋੜੇ ਦੇ ਇਸ਼ਕ ਦਾ ਸੋਸ਼ਲ ਮੀਡੀਆ ’ਤੇ ਕਿਉਂ ਉੱਡਿਆ ਮਜ਼ਾਕ

ਇਸ ਪ੍ਰੇਮੀ ਜੋੜੇ ਦੇ ਇਸ਼ਕ ਦਾ ਸੋਸ਼ਲ ਮੀਡੀਆ ’ਤੇ ਕਿਉਂ ਉੱਡਿਆ ਮਜ਼ਾਕ

ਇਸ ਪ੍ਰੇਮੀ ਜੋੜੇ ਦੇ ਇਸ਼ਕ ਦਾ ਸੋਸ਼ਲ ਮੀਡੀਆ ’ਤੇ ਕਿਉਂ ਉੱਡਿਆ ਮਜ਼ਾਕ:ਭਜਨ ਗਾਇਕ ਅਨੂਪ ਜਲੋਟਾ ਅਤੇ ਜੈਸਲੀਨ ਮਠਾੜੂ ਦੇ ਰਿਸ਼ਤੇ ਨੇ ਸ਼ੋਸਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।ਜਿਸ ਦੀਆਂ ਤਸਵੀਰਾਂ ਸ਼ੋਸਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।ਇਸ ਪ੍ਰੇਮੀ ਜੋੜੇ ਨੇ ਉਸ ਸਮੇਂ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਬਿਗ ਬੌਸ ਦੀ ਸਟੇਜ ਤੋਂ ਆਪਣੇ ਪਿਆਰ ਦਾ ਐਲਾਨ ਕੀਤਾ।ਜਿਸ ਤੋਂ ਬਾਅਦ ਇਹ ਪ੍ਰੇਮੀ ਜੋੜਾ ਸ਼ੋਸਲ ਮੀਡੀਆ 'ਤੇ ਖੂਬ ਚਰਚਾ ਵਿੱਚ ਹੈ।Singer Anup Jalota and Actress Jassilin Mataru Social Media On Blows funਦੱਸਿਆ ਜਾਂਦਾ ਹੈ ਕਿ 28 ਸਾਲਾ ਜੈਸਲੀਨ ਅਤੇ 65 ਸਾਲਾ ਅਨੂਪ ਜਲੋਟਾ ਸਾਢੇ ਤਿੰਨ ਸਾਲ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਹਨ।ਦੱਸ ਦੇਈਏ ਕਿ ਗਾਇਕਾ ਅਤੇ ਅਭਿਨੇਤਰੀ ਜੈਸਲੀਨ ਮਠਾੜੂ ਲੰਬੇ ਸਮੇਂ ਤੋਂ ਅਨੂਪ ਜਲੋਟਾ ਦੀ ਚੇਲੀ ਰਹੀ ਅਤੇ ਹੁਣ ਉਨ੍ਹਾਂ ਦਾ ਰਿਸ਼ਤਾ ਪਿਆਰ 'ਚ ਬਦਲ ਗਿਆ ਹੈ।ਹੁਣ ਸੋਸ਼ਲ ਮੀਡੀਆ 'ਤੇ ਇਸ ਜੋੜੇ ਬਾਰੇ ਚੁਟਕਲੇ ਬਣ ਰਹੇ ਹੈ ਕਿਉਂਕਿ ਜੈਸਲੀਨ ਅਨੂਪ ਨਾਲੋਂ 37 ਸਾਲ ਛੋਟੀ ਹੈ।Singer Anup Jalota and Actress Jassilin Mataru Social Media On Blows funਜ਼ਿਕਰਯੋਗ ਹੈ ਕਿ ਗਾਇਕ ਅਨੂਪ ਅਤੇ ਅਭਿਨੇਤਰੀ ਜਸਲੀਨ ਮਠਾਰੂ 'ਤੇ ਬਣੀਆਂ ਹਾਸੋਹੀਣ ਤਸਵੀਰਾਂ ਟਵਿੱਟਰ 'ਤੇ ਕਾਫੀ ਸੁਰਖੀਆਂ 'ਚ ਹਨ।ਲੋਕ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਕਿੱਸੇ ਮਜ਼ੇ ਲੈ-ਲੈ ਕੇ ਪੜ੍ਹ ਰਹੇ ਹਨ।ਅਨੂਪ ਜਲੋਟਾ ਦੀ ਗ੍ਰਲਫ੍ਰੈਂਡ ਜਸਲੀਨ ਨੂੰ ਲੈ ਕੇ ਟਵਿੱਟਰ 'ਤੇ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ।Singer Anup Jalota and Actress Jassilin Mataru Social Media On Blows funਦੱਸਣਯੋਗ ਹੈ ਕਿ 29 ਜੁਲਾਈ 1953 ਨੂੰ ਜਨਮੇ ਅਨੂਪ ਜਲੋਟਾ ਸਾਲ 2012 'ਚ ਭਾਰਤ ਸਰਕਾਰ ਵੱਲੋਂ ਪਦਮਸ਼ੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। -PTCNews


Top News view more...

Latest News view more...

PTC NETWORK
PTC NETWORK