ਚੰਡੀਗੜ੍ਹ: ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਤੇ ਹਵਾਈ ਅੱਡਾ ਹੀ ਇੱਕੋ ਇੱਕ ਅਜਿਹਾ ਸਾਧਨ ਬਣ ਜਾਂਦਾ ਹੈ, ਜਦੋਂ ਕੋਈ ਪਰਿਵਾਰ ਆਪਣੇ ਕਿਸੇ ਖਾਸ ਨੂੰ ਲੈਣ ਲਈ ਏਅਰਪੋਰਟ ਜਾਂਦੇ ਹਨ ਤਾਂ ਦਿਲ ਬਹੁਤ ਖੁਸ਼ ਹੁੰਦਾ ਹੈ ਪਰ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਏਅਰਪੋਰਟ ’ਤੇ ਛੱਡਣ ਆਉਂਦੀ ਹੈ ਤਾਂ ਮਾਂ ਦਾ ਦਿਲ ਦੁੱਖ ਨਾਲ ਭਰ ਜਾਂਦਾ ਹੈ, ਪਰ ਬੇਟੇ ਦੇ ਭਵਿੱਖ ਨੂੰ ਸੋਚ ਕੇ ਉਹ ਖੁਦ ਨੂੰ ਸੰਭਾਲ ਵੀ ਲੈਂਦੀ ਹੈ। ਦੱਸ ਦਈਏ ਕਿ ਕੁਝ ਅਜਿਹੇ ਹੀ ਸ਼ਬਦਾਂ ਦੇ ਨਾਲ ਗੀਤ ਏਅਰੋਪਰਟ ਪੁੱਤ ਪਰਦੇਸੀ ਨੂੰ ਪਿਰੋਇਆ ਗਿਆ ਹੈ। ਜਿਸ ਨੂੰ ਪਦਮ ਸ਼੍ਰੀ ਰਾਜ ਗਾਇਕ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕੰਮਪੋਜ਼ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਗੀਤ ਨੂੰ ਲਾਲੀ ਧਾਲੀਵਾਲ ਨੇ ਮਿਉਜ਼ਿਕ ਦਿੱਤਾ ਹੈ। ਜਿਸ ਨੂੰ ਡਾਇਰੈਕਟ ਬਾਬੀ ਬਾਜਵਾ ਨੇ ਕੀਤਾ ਹੈ। ਇਸਦੀ ਪੇਸ਼ਕਸ਼ ਗੁਰਤੇਜ਼ ਸੰਧੂ ਨੇ ਕੀਤੀ ਹੈ। ਇਜੀ ਵੇ ਐਂਟਰਟੇਨਮੇਂਟ ਬੈਨਰ ਹੇਠ ਬਣੇ ਸੈਕਟਰ 7 ਦੇ ਢਾਬਾ ਚ ਹੋਇਆ ਰਿਲੀਜ਼ ਗੀਤ ਏਅਰੋਪਰਟ ਪੁੱਤ ਪਰਦੇਸੀ ਚ ਮੁੱਖ ਭੂਮਿਕਾ ਸੁਨੀਤਾ ਧਰੀ ਅਤੇ ਮਲਕੀਤ ਰੌਣੀ ਨੇ ਨਿਭਾਈ ਹੈ। ਇਹ ਵੀ ਪੜ੍ਹੋ: Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !