ਦਿੱਲੀ 'ਚ ਗੈਸ ਸਿਲੰਡਰ ਫਟਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

By Shanker Badra - April 29, 2021 2:04 pm

ਨਵੀਂ ਦਿੱਲੀ : ਦਿੱਲੀ ਦੇ ਬਿਜਵਾਸਨ ਇਲਾਕੇ 'ਚ ਇਕ ਟਰਾਂਸਫਾਰਮਰ 'ਚ ਲੱਗੀ ਅੱਗ ਨੇੜੇ ਦੀਆਂ 2 ਝੁੱਗੀਆਂ 'ਚ ਫੈਲ ਗਈ ਹੈ। ਜਿਸ ਕਾਰਨ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਅੱਜ ਸਵੇਰੇ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਚਾਰ ਨਾਬਾਲਗ ਹਨ।

Six members of family die in gas cylinder explosion in Delhi ਦਿੱਲੀ 'ਚ ਗੈਸ ਸਿਲੰਡਰ ਫਟਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਲਮੀਕਿ ਕਾਲੋਨੀ 'ਚ ਇਕ ਟਰਾਂਸਫਾਰਮਰ 'ਚ ਅੱਗ ਲੱਗਣ ਬਾਰੇ ਦੇਰ ਰਾਤ 12.30 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚੀਆਂ। ਇਸ ਮਗਰੋਂ ਵਾਲਮੀਕਿ ਕਾਲੋਨੀ 'ਚ ਗੈਸ ਸਿਲੰਡਰ 'ਚ ਧਮਾਕਾ ਹੋਇਆ।

Six members of family die in gas cylinder explosion in Delhi ਦਿੱਲੀ 'ਚ ਗੈਸ ਸਿਲੰਡਰ ਫਟਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਟਰਾਂਸਫਾਰਮਰ 'ਚ ਅੱਗ ਲੱਗ ਗਈ ਅਤੇ ਉਸ ਦੀਆਂ ਲਪਟਾਂ ਤੇਜ਼ੀ ਨਾਲ ਨੇੜੇ 2 ਝੁੱਗੀਆਂ ਤੱਕ ਫੈਲ ਗਈ, ਜਿਸ ਨਾਲ ਐੱਲ.ਪੀ.ਜੀ. ਸਿਲੰਡਰ 'ਚ ਧਮਾਕਾ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਲੰਡਰ ਧਮਾਕੇ 'ਚ ਕਮਲੇਸ਼ (37), ਉਸ ਦੀ ਪਤਨੀ ਬੁਧਾਨੀ (32), ਉਨ੍ਹਾਂ ਦੀ 16 ਅਤੇ 12 ਸਾਲ ਦੀਆਂ 2 ਧੀਆਂ ਅਤੇ 6 ਅਤੇ 3 ਸਾਲ ਦੇ 2 ਪੁੱਤਰਾਂ ਦੀ ਮੌਤ ਹੋ ਗਈ।

Six members of family die in gas cylinder explosion in Delhi ਦਿੱਲੀ 'ਚ ਗੈਸ ਸਿਲੰਡਰ ਫਟਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਕੇ ਘੁੰਮਦਾ ਰਿਹਾ ਪਤੀ, ਪਿੰਡ ਵਾਲਿਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸਸਕਾਰ

ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਫ਼ਦਰਜੰਗ ਹਸਪਤਾਲ ਭੇਜਿਆ। ਇਸ ਤੋਂ ਬਾਅਦ ਪੁਲਿਸ ਨੇ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
-PTCNews

adv-img
adv-img