ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

By Shanker Badra - May 06, 2019 2:05 pm

ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ:ਅਮੇਠੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਅੱਜ ਦੇਸ਼ ‘ਚ ਪੰਜਵੇਂ ਪੜਾਅ ‘ਚ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਬਿਹਾਰ (5), ਜੰਮੂ-ਕਸ਼ਮੀਰ (20) , ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7) ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ।

smriti-irani-alleges-booth-capturing-in-amethi
ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ।

smriti-irani-alleges-booth-capturing-in-amethi
ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

ਇਸ ਮੌਕੇ ਅਮੇਠੀ ਦੇ ਗੌਰੀਗੰਜ ਵਿਧਾਨ ਸਭਾ ਹਲਕਾ ਤਹਿਤ ਬੂਥ ਨੰਬਰ -316 ਗੂਜਰ ਟੋਲਾ 'ਤੇ ਤਾਇਨਾਤ ਅਧਿਕਾਰੀ 'ਤੇ ਇੱਕ ਬਜ਼ੁਰਗ ਔਰਤ ਨੇ ਧੱਕੇ ਕਾਂਗਰਸ ਦੇ ਹੱਕ ਵਿਚ ਵੋਟ ਪੁਆਉਣ ਦਾ ਦੋਸ਼ ਲਗਾਇਆ ਹੈ।ਇਸ ਨੂੰ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਨੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।ਇਸ ਮਗਰੋਂ ਮਾਮਲੇ ਦਾ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨੇ ਤੁਰੰਤ ਅਧਿਕਾਰੀ ਨੂੰ ਹਟਾ ਦਿੱਤਾ ਹੈ।

smriti-irani-alleges-booth-capturing-in-amethi
ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

ਇਸ ਦੌਰਾਨ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਨੇ ਕਾਂਗਰਸ 'ਤੇ ਬੂਥ ਕੈਪਚਰਿੰਗ ਦਾ ਗੰਭੀਰ ਦੋਸ਼ ਲਗਾਇਆ ਹੈ।ਸਮ੍ਰਿਤੀ ਈਰਾਨੀ ਨੇ ਦੋਸ਼ ਲਗਾਇਆ ਕਿ ਇੱਥੇ ਕਾਬਜ਼ ਅਧਿਕਾਰੀ ਕਾਂਗਰਸ ਦੇ ਇਸ਼ਾਰੇ 'ਤੇ ਭਾਜਪਾ ਦੀ ਵੋਟ ਕਾਂਗਰਸ ਨੂੰ ਭੁਗਤਾ ਰਹੇ ਹਨ।ਸਮ੍ਰਿਤੀ ਈਰਾਨੀ ਇੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਤੋਂ ਉਮੀਦਵਾਰ ਹਨ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ

smriti-irani-alleges-booth-capturing-in-amethi
ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

ਇਸ ਪੜਾਅ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਅਮੇਠੀ), ਯੂਪੀਏ ਪ੍ਰਮੁੱਖ ਸੋਨੀਆ ਗਾਂਧੀ (ਰਾਏਬਰੇਲੀ), ਗ੍ਰਹਿ ਮੰਤਰੀ ਰਾਜਨਾਥ ਸਿੰਘ (ਲਖਨਊ) ਅਤੇ ਸਮ੍ਰਿਤੀ ਇਰਾਨੀ (ਅਮੇਠੀ) ਸਮੇਤ 674 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।ਇਸ ਦੌਰਾਨ ਅਮੇਠੀ ਦੀ ਸੀਟ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹਨ ਕਿਉਂਕਿ ਇੱਥੇ ਰਾਹੁਲ ਗਾਂਧੀ ਤੇ ਸਮ੍ਰਿਤੀ ਇਰਾਨੀ ਆਹਮੋ-ਸਾਹਮਣੇ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ‘ਚ 4 ਪੜਾਅ ‘ਚ ਵੋਟਾਂ ਪਾਈਆ ਗਈਆਂ ਹਨ।ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
-PTCNews

adv-img
adv-img