Mon, Jun 16, 2025
Whatsapp

ਬਜ਼ੁਰਗ ਮਾਂ-ਪਿਓ ਦਾ ਸੁਣੋ ਹਾਲ, 'ਸ਼ਾਇਦ ਇਸੇ ਕਰਕੇ ਹੀ ਪੁੱਤਰ ਨੂੰ ਜਨਮ ਦਿੱਤਾ ਸੀ ਕਿ ਵੱਡਾ ਹੋਇਆ ਕੁੱਟ ਕੇ ਕੱਢੇਗਾ ਘਰੋਂ ਬਾਹਰ'

Reported by:  PTC News Desk  Edited by:  Jashan A -- July 27th 2021 03:20 PM
ਬਜ਼ੁਰਗ ਮਾਂ-ਪਿਓ ਦਾ ਸੁਣੋ ਹਾਲ, 'ਸ਼ਾਇਦ ਇਸੇ ਕਰਕੇ ਹੀ ਪੁੱਤਰ ਨੂੰ ਜਨਮ ਦਿੱਤਾ ਸੀ ਕਿ ਵੱਡਾ ਹੋਇਆ ਕੁੱਟ ਕੇ ਕੱਢੇਗਾ ਘਰੋਂ ਬਾਹਰ'

ਬਜ਼ੁਰਗ ਮਾਂ-ਪਿਓ ਦਾ ਸੁਣੋ ਹਾਲ, 'ਸ਼ਾਇਦ ਇਸੇ ਕਰਕੇ ਹੀ ਪੁੱਤਰ ਨੂੰ ਜਨਮ ਦਿੱਤਾ ਸੀ ਕਿ ਵੱਡਾ ਹੋਇਆ ਕੁੱਟ ਕੇ ਕੱਢੇਗਾ ਘਰੋਂ ਬਾਹਰ'

ਮੋਗਾ: ਸਾਡੇ ਸਮਾਜ ਅੰਦਰ ਹਮੇਸ਼ਾਂ ਹੀ ਧੀਆਂ ਨੂੰ ਦੁਰਕਾਰ ਕੇ ਪੁੱਤਰਾਂ ਨੂੰ ਵਧੇਰੇ ਮਾਣ ਸਨਮਾਨ ਦਿੱਤਾ ਜਾਂਦਾ ਹੈ ਅਤੇ ਹਰੇਕ ਮਾਂ ਬਾਪ ਦੀ ਇਹੀ ਇੱਛਾ ਹੁੰਦੀ ਹੈ ਕਿ ਸਾਡੇ ਘਰ ਧੀ ਨਹੀਂ ਪੁੱਤਰ ਹੀ ਜਨਮ ਲਵੇ। ਪਰ ਕਦੇ ਮਾਂ ਬਾਪ ਨੇ ਇਹ ਨਹੀਂ ਸੋਚਿਆ ਹੁੰਦਾ ਕਿ ਧੀਆਂ ਵੀ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ। ਅੱਜ ਤੁਹਾਨੂੰ ਇਕ ਅਜਿਹੇ ਬਜ਼ੁਰਗ ਜੋੜੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੇ ਬੁਰੀ ਤਰ੍ਹਾਂ ਨਾਲ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਜੋ ਸਿਵਲ ਹਸਪਤਾਲ ਮੋਗਾ 'ਚ ਜ਼ੇਰੇ ਇਲਾਜ਼ ਹੈ। ਦੁਖੀ ਮਾਂ ਪਿਓ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਸਾਡੇ ਪੁੱਤਰ ਨੇ ਸਾਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ ਉਸ ਨੂੰ ਕਦੇ ਰੱਬ ਵੀ ਮੁਆਫ਼ ਨਹੀਂ ਕਰੇਗਾ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਹੋਰ ਪੜ੍ਹੋ: ਪੰਜਾਬੀ ਗਾਇਕ ਸਿੱਪੀ ਗਿੱਲ ਘਿਰੇ ਵਿਵਾਦਾਂ ‘ਚ, ਜਾਰੀ ਹੋਇਆ ‘ਕਾਰਨ ਦੱਸੋ ਨੋਟਿਸ’ ਉਹਨਾਂ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਉਹ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਹਿਲਾਂ ਵੀ ਉਨ੍ਹਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਆਪਣੀਆਂ ਧੀਆਂ ਕੋਲ ਜਾ ਕੇ ਰਹੇ, ਪਰ ਆਖ਼ਰ ਜਦੋਂ ਉਹ ਦੋ ਦਿਨ ਪਹਿਲਾਂ ਆਪਣੇ ਘਰ ਪਿੰਡ ਢੁੱਡੀਕੇ ਵਿਖੇ ਆਏ ਤਾਂ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਨੇ ਮੈਨੂੰ ਅਤੇ ਮੇਰੇ ਪਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਸਟਿਸ ਦਰਮਿਆਨ ਮੇਰੇ ਪਤੀ ਦੇ ਬਾਂਹ ਦੀ ਫਰੈਕਚਰ ਹੋ ਗਈ ਅਤੇ ਲੱਤਾਂ ਬਾਹਾਂ ਤੇ ਵੀ ਕਾਫੀ ਸੱਟਾਂ ਲੱਗੀਆਂ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਮੋਗਾ ਵਿਚ ਜ਼ੇਰੇ ਇਲਾਜ ਪਿੰਡ ਢੁੱਡੀਕੇ ਦੇ ਬਜ਼ੁਰਗ ਜੋੜੇ ਦਾ ਹਾਲ ਚਾਲ ਜਾਨਣ ਲਈ ਪੁੱਜੀ ਸਰਪੰਚ ਮਨਿੰਦਰ ਕੌਰ ਸਰਪੰਚ ਸਲੀਨਾ ਨੇ ਦੱਸਿਆ ਕਿ ਉਕਤ ਬਜ਼ੁਰਗ ਜੋੜੇ ਦੀ ਹਾਲਤ ਦੇਖਣ ਯੋਗ ਨਹੀਂ ਕਿ ਉਨ੍ਹਾਂ ਦੇ ਪੁੱਤਰ ਤੇ ਨੂੰਹ ਨੇ ਬੁਰੀ ਤਰ੍ਹਾਂ ਨਾਲ ਉਨ੍ਹਾਂ ਦੀਆਂ ਲੱਤਾਂ ਬਾਂਹ ਤੇ ਡੂੰਘੇ ਕੱਟ ਮਾਰ ਕੇ ਜਿਥੇ ਬਾਹਾਂ ਫਿਕਸ ਕੀਤੀਆਂ ਹਨ ਉੱਥੇ ਗੰਭੀਰ ਜ਼ਖ਼ਮ ਵੀ ਹਨ। ਇਸ ਮੌਕੇ ਸਰਪੰਚ ਮਨਿੰਦਰ ਕੌਰ ਨੇ ਪੰਜਾਬ ਮਹਿਲਾ ਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਪੀਲ ਕੀਤੀ ਕਿ ਉਹ ਇਸ ਬਜ਼ੁਰਗ ਜੋੜੇ ਦੀ ਜ਼ਰੂਰ ਫ਼ਰਿਆਦ ਸਨ ਅਤੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਬਜ਼ੁਰਗ ਜੋੜਾ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਧਰ ਜਾਂਚ ਕਰ ਰਹੇ ਏਐੱਸਆਈ ਫੈਲੀ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਜੋੜੇ ਦਾ ਪੁੱਤਰ ਅਤੇ ਨੂੰਹ ਘਰ ਨੂੰ ਜਿੰਦਰੇ ਮਾਰ ਕੇ ਫ਼ਰਾਰ ਹੋ ਗਏ ਹਨ ਤੇ ਭਰੋਸਾ ਦਿਵਾਇਆ ਹੈ ਕਿ ਬਜ਼ੁਰਗ ਜੋੜੇ ਦੇ ਪੁੱਤਰ ਅਤੇ ਨੂੰਹ ਨੂੰ ਕਾਬੂ ਕਰਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਸੁਲਝਾਇਆ ਜਾਵੇਗਾ। -PTC News


Top News view more...

Latest News view more...

PTC NETWORK