
ਨਵੀਂ ਦਿੱਲੀ: ਪ੍ਰਸਿੱਧ ਪੰਜਾਬੀ ਅਦਾਕਾਰ ਸੋਨਮ ਬਾਜਵਾ ਅਤੇ ਅਦਾਕਾਰ-ਗਾਇਕ ਗੁਰਨਾਮ ਭੁੱਲਰ ਦੀ ਆਉਣ ਵਾਲੀ ਨਵੀਂ ਫਿਲਮ 'ਮੈਂ ਵਿਆਹ ਨਹੀਂ ਕਰੋਨਾ ਤੇਰੇ ਨਾਲ' ਦੇ ਨਿਰਮਾਤਾਵਾਂ ਨੇ ਬਹੁਤ ਉਡੀਕੀ ਮਗਰੋਂ ਫਿਲਮ ਲਈ ਨਵੀਂ ਰਿਲੀਜ਼ ਡੇਟ ਤੈਅ ਕਰ ਲਈ ਹੈ।
ਇਹ ਵੀ ਪੜ੍ਹੋ: ਪਤਨੀ ਗਿੰਨੀ ਨੂੰ ਪ੍ਰਪੋਜ਼ ਕਰਨ ਤੋਂ ਪਹਿਲਾਂ ਲਗਾਉਣਾ ਪਿਆ ਸੀ ਪੈਗ - ਕਪਿਲ ਸ਼ਰਮਾ
ਇਹ ਫਿਲਮ 4 ਮਾਰਚ 2022 ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ 25 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਲੇਕਿੰਨ ਕੋਵਿਡ ਪਾਬੰਦੀਆਂ ਦੇ ਕਰਕੇ ਇਸਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ। ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲੈ ਕੇ, ਸੋਨਮ ਨੇ ਫਿਲਮ ਦਾ ਨਵਾਂ ਪੋਸਟਰ ਅਤੇ ਰਿਲੀਜ਼ ਡੇਟ ਸ਼ੇਅਰ ਕੀਤੀ ਹੈ।
ਕੈਪਸ਼ਨ 'ਚ ਅਦਾਕਾਰ ਲਿਖਦੀ ਹੈ "ਗੁਰਨਾਮ ਮੈਂ ਤਾ ਪਹਿਲਾਂ ਹੀ ਕਹਿਤਾ ਸੀ......... ਮੈਂ ਵਿਆਹ ਨਹੀਂ ਕਰੋਨਾ ਤੇਰੇ ਨਾਲ, ਬਾਕੀ 4 ਮਾਰਚ ਨੂੰ ਤੁਸੀ ਸਾਰੇ ਥੀਏਟਰਸ 'ਚ ਆਕੇ ਦੇਖ ਲਿਓ।"
View this post on Instagram
ਰੁਪਿੰਦਰ ਇੰਦਰਜੀਤ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ ਫਿਲਮ ਸੋਨਮ ਅਤੇ ਗੁਰਨਾਮ ਦੇ ਪੁਨਰ-ਮਿਲਨ ਦੀ ਨਿਸ਼ਾਨਦੇਹੀ ਕਰਦੀ ਹੈ, ਜੋ ਪਹਿਲਾਂ ਹਿੱਟ ਫਿਲਮ 'ਗੁਡੀਆਂ ਪਟੋਲੇ' ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਹੇਜ਼ਲ ਕੀਚ ਨੇ ਦਿੱਤਾ ਬੇਟੇ ਨੂੰ ਜਨਮ
ਇਸ ਦੌਰਾਨ ਸੋਨਮ ਹਾਲ ਹੀ 'ਚ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨਾਲ ਫਿਲਮ 'ਹੌਂਸਲਾ ਰੱਖ' 'ਚ ਵੀ ਨਜ਼ਰ ਆਈ ਸੀ।
-PTC News