ਪਤਨੀ ਗਿੰਨੀ ਨੂੰ ਪ੍ਰਪੋਜ਼ ਕਰਨ ਤੋਂ ਪਹਿਲਾਂ ਲਗਾਉਣਾ ਪਿਆ ਸੀ ਪੈਗ - ਕਪਿਲ ਸ਼ਰਮਾ
ਹਾਸ ਕਲਾਕਾਰ-ਅਦਾਕਾਰ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਆਪਣੇ ਨੈੱਟਫਲਿਕਸ ਸਟੈਂਡ-ਅੱਪ ਸਪੈਸ਼ਲ, 'ਆਈ ਐਮ ਨੋਟ ਡਨ ਯੇਟ' 'ਤੇ ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕੀਤਾ ਹੈ। ਸੋਮਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਨਵੇਂ ਪ੍ਰੋਮੋ ਵਿੱਚ ਕਪਿਲ ਨੇ ਦੱਸਿਆ ਕਿ ਉਸਨੇ ਗਿੰਨੀ ਨੂੰ ਫੋਨ 'ਤੇ ਵਿਆਹ ਲਈ ਪ੍ਰਪੋਜ਼ ਕਰਨ ਤੋਂ ਪਹਿਲਾਂ ਹਿੰਮਤ ਜੁਟਾਉਣ ਲਈ ਸ਼ਰਾਬ ਪੀਤੀ ਸੀ, ਇਸੀ ਦੇ ਨਾਲ ਹਾਸ ਕਲਾਕਾਰ ਨੇ ਸ਼ਰਾਬ ਦੇ ਬ੍ਰਾਂਡ ਦਾ ਧੰਨਵਾਦ ਵੀ ਕੀਤਾ ਹੈ। ਇੱਕ ਮਿੰਟ ਦੀ ਇਸ ਵੀਡੀਓ ਵਿੱਚ, ਕਪਿਲ ਨੇ ਖੁਲਾਸਾ ਕੀਤਾ ਕਿ ਪਹਿਲਾਂ ਉਸਨੇ ਸ਼ਰਾਬ ਦਾ ਪੈਗ ਲਗਾਇਆ ਅਤੇ ਉਸਤੋਂ ਬਾਅਦ ਹੀ ਹਿੰਮਤ ਜੁੱਟਾ ਗਿੰਨੀ ਨੂੰ ਪੁੱਛਿਆ ਸੀ ਵੀ "ਕੀ ਤੂੰ ਮੈਨੂੰ ਪਿਆਰ ਕਰਦੀ ਹੈ"। ਕਪਿਲ ਨੇ ਦੱਸਿਆ ਕਿ ਗਿੰਨੀ "ਸਾਰੀਆਂ ਅਭਿਨੇਤਰੀਆਂ ਵਿੱਚੋਂ ਮੇਰੀ ਪਸੰਦੀਦਾ ਸੀ", ਉਸਨੇ ਕਿਹਾ, "ਮੈਂ ਗਿੰਨੀ ਨੂੰ ਬਹੁਤ ਸਾਰਾ ਕੰਮ ਸੌਂਪਦਾ ਹੁੰਦਾ ਸੀ। ਉਹ ਮੈਨੂੰ ਫ਼ੋਨ ਕਰਦੀ ਸੀ ਅਤੇ ਦੱਸਦੀ ਸੀ ਕਿ ਅੱਜ ਕੀ ਹੋਇਆ ਅਤੇ ਉਨ੍ਹਾਂ ਨੇ ਕਿੰਨੀ ਰਿਹਰਸਲ ਕੀਤੀ ਹੈ।"
ਵੀਡੀਓ ਵਿੱਚ ਕਪਿਲ ਗਿੰਨੀ ਨੂੰ ਸੰਬੋਧਨ ਕਰਦਿਆਂ ਪੁੱਛ ਰਿਹਾ ਹੈ ਕਿ, "ਤੁਸੀਂ ਤਾਂ ਇੱਕ ਅਮੀਰ ਖਾਨਦਾਨ ਵਿੱਚੋਂ ਹੋ ਫਿਰ ਤੁਹਾਨੂੰ ਇੱਕ ਸਕੂਟਰ ਚਲਾਣ ਵਾਲੇ ਨਾਲ ਪਿਆਰ ਕਿਵੇਂ ਹੋ ਗਿਆ?" ਜਿਸ 'ਤੇ, ਗਿੰਨੀ ਨੇ ਕਪਿਲ ਵੰਗ ਹੀ ਮਖੌਲ ਕਰਦਿਆਂ ਜਵਾਬ ਦਿੱਤਾ, "ਅੱਛਾ, ਮੈਂ ਸੋਚਿਆ ਕਿ ਹਰ ਕੋਈ ਅਮੀਰ ਆਦਮੀ ਨੂੰ ਪਸੰਦ ਕਰਦਾ ਹੈ। ਕਿਓਂ ਨਾ ਮੈਂ ਇਸ ਗਰੀਬ ਨੂੰ ਪਸੰਦ ਕਰਕੇ ਇਸਦਾ ਭਲਾ ਹੀ ਕਰ ਦਿਆਂ" ਜਿਸਤੇ ਕਪਿਲ ਬੇਚੈਨ ਹੋ ਕੇ ਸਟੇਜ 'ਤੇ ਖਲੋਤਾ ਰਹਿ ਗਿਆ ਅਤੇ ਆਪਣੀ ਪਤਨੀ ਨੂੰ ਵੇਖਦਾ ਹੀ ਰਹਿ ਗਿਆ। - ਪੀਟੀਸੀView this post on Instagram