ਹੋਰ ਖਬਰਾਂ

ਸ੍ਰੀ ਮੁਕਤਸਰ ਸਾਹਿਬ : ਪਿੰਡ ਹੁਸਨਰ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਦੋ ਧਿਰਾਂ ਆਹਮੋ- ਸਾਹਮਣੇ ,ਚੱਲੇ ਇੱਟਾਂ ਰੋੜੇ

By Shanker Badra -- September 07, 2019 12:09 pm -- Updated:Feb 15, 2021

ਸ੍ਰੀ ਮੁਕਤਸਰ ਸਾਹਿਬ : ਪਿੰਡ ਹੁਸਨਰ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਦੋ ਧਿਰਾਂ ਆਹਮੋ- ਸਾਹਮਣੇ ,ਚੱਲੇ ਇੱਟਾਂ ਰੋੜੇ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹੁਸਨਰ ਵਿਖੇ ਹੱਡਾਰੋੜੀ ਦੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਇਸ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ,ਜਦੋਂ ਦੋਵੇਂ ਧਿਰਾਂ ਮਜ੍ਹਬੀ ਸਿੱਖ ਅਤੇ ਜ਼ਿਮੀਂਦਾਰ ਆਹਮੋ-ਸਾਹਮਣੇ ਹੋ ਗਏ।ਇਸ ਦੌਰਾਨ ਖ਼ੂਬ ਇੱਟਾਂ -ਰੋੜੇ ਚੱਲੇ ਹਨ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਗਿੱਦੜਬਾਹਾ ਤੇ ਕੋਟਭਾਈ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦੌਰਾਨ ਝਗੜੇ 'ਚ ਕਰੀਬ ਡੇਢ ਦਰਜਨ ਲੋਕ ਜ਼ਖਮੀ ਹੋ ਗਏ ਹਨ।

Sri Muktsar Sahib Village Husner Place Two parties Fight ਸ੍ਰੀ ਮੁਕਤਸਰ ਸਾਹਿਬ : ਪਿੰਡ ਹੁਸਨਰ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਦੋ ਧਿਰਾਂ ਆਹਮੋ- ਸਾਹਮਣੇ ,ਚੱਲੇ ਇੱਟਾਂ ਰੋੜੇ

ਦਰਅਸਲ 'ਚ ਪਿੰਡ ਹੁਸਨਰ ਵਿਖੇ ਹੱਡਾਰੋੜੀ ਨੇੜੇ ਬਣ ਰਹੇ ਗੁਰਦੁਆਰਾ ਸਾਹਿਬ ਦਾ ਮਾਮਲਾ ਕਰੀਬ 6 ਮਹੀਨੇ ਤੋਂ ਚੱਲਦਾ ਆ ਰਿਹਾ ਹੈ। ਓਥੇ ਹੱਡਾਰੋੜੀ ਤੋਂ ਕੁਝ ਦੂਰੀ 'ਤੇ ਮਜ੍ਹਬੀ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਇਨ੍ਹਾਂ ਲੋਕਾਂ ਨੇ ਗੁਰਦੁਆਰਾ ਸਾਹਿਬ 'ਚ ਤਿੰਨ ਮਹੀਨੇ ਪਹਿਲਾਂ ਨਿਸ਼ਾਨ ਸਾਹਿਬ ਦੀ ਵੀ ਸਥਾਪਨਾ ਕੀਤੀ ਸੀ।

Sri Muktsar Sahib Village Husner Place Two parties Fight ਸ੍ਰੀ ਮੁਕਤਸਰ ਸਾਹਿਬ : ਪਿੰਡ ਹੁਸਨਰ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਦੋ ਧਿਰਾਂ ਆਹਮੋ- ਸਾਹਮਣੇ ,ਚੱਲੇ ਇੱਟਾਂ ਰੋੜੇ

ਓਧਰ ਜੱਟ ਸਿੱਖ ਭਾਈਚਾਰੇ ਦੇ ਲੋਕ ਇਸ ਦਾ ਵਿਰੋਧ ਕਰਦੇ ਆ ਰਹੇ ਹਨ ਕਿਉਂਕਿ ਹੱਡਾਰੋੜੀ ਕਾਰਨ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ। ਮਜ੍ਹਬੀ ਭਾਈਚਾਰੇ ਦੇ ਲੋਕਾਂ ਨੇ ਸਿੱਖ ਭਾਈਚਾਰੇ 'ਤੇ ਪਿੰਡ 'ਚ ਬਣੇ ਪੁਰਾਣੇ ਗੁਰਦੁਆਰਾ ਸਾਹਿਬ 'ਚ ਨਾ ਵੜਨ ਦੇਣ ਦਾ ਦੋਸ਼ ਲਾਇਆ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਾ ਰਹੀ ਹੈ।

Sri Muktsar Sahib Village Husner Place Two parties Fight ਸ੍ਰੀ ਮੁਕਤਸਰ ਸਾਹਿਬ : ਪਿੰਡ ਹੁਸਨਰ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਦੋ ਧਿਰਾਂ ਆਹਮੋ- ਸਾਹਮਣੇ ,ਚੱਲੇ ਇੱਟਾਂ ਰੋੜੇ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ ਦੇ ਫੋਕਲ ਪੁਆਇੰਟ ਸਥਿਤ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ , ਫੈਕਟਰੀ ਸੜ ਕੇ ਸੁਆਹ

ਇਸ ਦੌਰਾਨ ਜਦੋਂ ਸ਼ੁੱਕਰਵਾਰ ਦੀ ਦੁਪਹਿਰ ਕਰੀਬ ਇਕ ਵਜੇ ਜੱਟ ਸਿੱਖ ਭਾਈਚਾਰੇ ਦੇ ਲੋਕਾਂ ਨੇ ਹੱਡਾਰੋੜੀ 'ਤੇ ਮਰੇ ਪਸ਼ੂ ਸੁੱਟਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਦੋਵਾਂ ਧਿਰਾਂ ਦੇ ਲੋਕਾਂ ਨੇ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਵਾ ਕੇ ਲੋਕ ਇਕੱਠੇ ਕਰ ਲਏ। ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਝਗੜਾ ਹੋਇਆ ਹੈ।
-PTCNews