SSC ਪ੍ਰੀਖਿਆ ਕੈਲੰਡਰ 2021-22 ਜਾਰੀ, ਲਿੰਕ ਰਾਹੀਂ ਕਰੋ ਚੈੱਕ
SSC tentative exam calendar: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ SSC ਪ੍ਰੀਖਿਆ ਕੈਲੰਡਰ 2021-22 ਜਾਰੀ ਕਰ ਦਿੱਤਾ ਹੈ। SSC CHSL, CGL, MTS, GD ਕਾਂਸਟੇਬਲ ਅਤੇ ਹੋਰ ਪ੍ਰੀਖਿਆਵਾਂ ਲਈ ਪ੍ਰੀਖਿਆ ਕੈਲੰਡਰ 17 ਦਸੰਬਰ, 2021 ਨੂੰ ਜਾਰੀ ਕੀਤਾ ਗਿਆ ਹੈ। ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਇਨ੍ਹਾਂ ਪ੍ਰੀਖਿਆਵਾਂ ਜਾਂ ਅਸਥਾਈ ਪ੍ਰੀਖਿਆ ਕੈਲੰਡਰ ਦੀ ਪੂਰੀ ਸਮਾਂ-ਸਾਰਣੀ ਦੀ ਜਾਂਚ ਕਰ ਸਕਦੇ ਹਨ।
SSC ਪ੍ਰੀਖਿਆ ਕੈਲੰਡਰ 2021-22 ਦੇ ਅਨੁਸਾਰ, SSC CGL ਟੀਅਰ I ਪ੍ਰੀਖਿਆ ਲਈ ਰਜਿਸਟ੍ਰੇਸ਼ਨ 23 ਦਸੰਬਰ ਤੋਂ ਸ਼ੁਰੂ ਹੋਵੇਗੀ। ਜਦੋਂ ਕਿ SSC CHSL ਟੀਅਰ I ਲਈ ਰਜਿਸਟ੍ਰੇਸ਼ਨ 01 ਫਰਵਰੀ, 2022 ਤੋਂ ਸ਼ੁਰੂ ਹੋਵੇਗੀ। ਸਾਰੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ 2022-23 ਲਈ ਹਨ ਅਤੇ ਇਸ ਕੈਲੰਡਰ ਦੇ ਅਨੁਸਾਰ ਹੁਣ ਦਸੰਬਰ 2021 ਵਿੱਚ ਕੋਈ ਪ੍ਰੀਖਿਆ ਨਹੀਂ ਹੋਵੇਗੀ।
ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਪ੍ਰੀਖਿਆ ਦੀਆਂ ਤਰੀਕਾਂ ਅਸਥਾਈ ਹਨ ਅਤੇ ਕਿਸੇ ਵੀ ਸਮੇਂ ਬਦਲੀਆਂ ਜਾ ਸਕਦੀਆਂ ਹਨ। ਇਮਤਿਹਾਨ ਦੀਆਂ ਤਰੀਕਾਂ ਵਿੱਚ ਕਿਸੇ ਵੀ ਤਬਦੀਲੀ ਦੀ ਸਥਿਤੀ ਵਿੱਚ, ਕਮਿਸ਼ਨ ਆਪਣਾ ਅਧਿਕਾਰਤ ਨੋਟਿਸ ਜਾਰੀ ਕਰੇਗਾ। ਉਮੀਦਵਾਰ ssc.gov.in 'ਤੇ ਨੋਟਿਸ ਦੇਖ ਸਕਣਗੇ।
ਵੇਖੋ ਲਿਸਟ----
-PTC News