ਪੰਜਾਬ ਦੇ ਇਨ੍ਹਾਂ 3 ਚੋਣ ਬੂਥਾਂ ‘ਤੇ ਕੱਲ ਮੁੜ ਪੈਣਗੀਆਂ ਵੋਟਾਂ , ਰਾਜ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ
ਚੰਡੀਗੜ : ਪੰਜਾਬ ਅੰਦਰ 3 ਥਾਵਾਂ 'ਤੇ ਕੱਲ ਨੂੰ ਮੁੜ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਅੱਜ ਪਟਿਆਲਾ ਦੇ ਨਗਰ ਕੌਸਲ, ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ 'ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ।
[caption id="attachment_475119" align="aligncenter" width="700"] ਪੰਜਾਬ ਦੇ ਇਨ੍ਹਾਂ 3 ਚੋਣ ਬੂਥਾਂ ‘ਤੇ ਕੱਲ ਮੁੜ ਪੈਣਗੀਆਂ ਵੋਟਾਂ , ਰਾਜ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ
ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਗਰ ਕੌਸਲ ਪਾਤੜਾਂ ਅਤੇ ਸਮਾਣਾ ਦੇ 3 ਚੋਣ ਬੂਥਾਂ ‘ਤੇ ਕੱਲ ਦੁਬਾਰਾ ਵੋਟਾਂਪੈਣਗੀਆਂ। ਸਮਾਣਾ ਦੇ ਵਾਰਡ ਨੰਬਰ -11 ਦੇ ਬੂਥ ਨੰਬਰ 22 ਤੇ 23 ‘ਤੇ ਦੁਬਾਰਾ ਵੋਟਾਂ ਪੈਣਗੀਆਂ। ਪਾਤੜਾਂ ਦੇ ਵਾਰਡ ਨੰਬਰ 8 ਦੇ ਬੂਥ ਨੂੰਬਰ- 11 ਵਿਚ ਮੁੜਵੋਟਾਂ ਪੈਣਗੀਆਂ।
[caption id="attachment_475120" align="aligncenter" width="700"]
ਪੰਜਾਬ ਦੇ ਇਨ੍ਹਾਂ 3 ਚੋਣ ਬੂਥਾਂ ‘ਤੇ ਕੱਲ ਮੁੜ ਪੈਣਗੀਆਂ ਵੋਟਾਂ , ਰਾਜ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ[/caption]
ਬੁਲਾਰੇ ਨੇ ਦੱਸਿਆ ਕਿ ਇਸਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੇੈਕਸ਼ਨ ਕਮਿਸ਼ਨ ਐਕਟ, 1994 ਦੀ ਧਾਰਾ 59(2)(ਏ) ਅਧੀਨ ਇਨਾਂ ਤਿੰਨਾਂ ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ।
ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ 'ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ
[caption id="attachment_475117" align="aligncenter" width="600"]
ਪੰਜਾਬ ਦੇ ਇਨ੍ਹਾਂ 3 ਚੋਣ ਬੂਥਾਂ ‘ਤੇ ਕੱਲ ਮੁੜ ਪੈਣਗੀਆਂ ਵੋਟਾਂ , ਰਾਜ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ[/caption]
ਚੋਣ ਕਮਿਸ਼ਨ ਵੱਲੋਂ ਰਿਟਰਨਿੰਗ ਅਫਸਰਾਂ ਵੱਲੋਂ ਇਨ੍ਹਾਂ 3 ਬੂਥਾਂ ਵਿਚ ਈ.ਵੀ.ਐਮਜ਼ ਨੂੰ ਨੁਕਸਾਨ ਪਹੁੰਚਾਉਣ ਦੀ ਰਿਪੋਰਟ ਭੇਜਣ ਤੋਂ ਬਾਅਦ ਦੁਬਾਰਾ ਵੋਟਾਂ ਪਵਾਉਣ ਦਾ ਫੈਸਲਾਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਨਾਂ ਤਿੰਨਾਂ ਬੂਥਾਂ ਤੇ ਹੁਣ ਮਿਤੀ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।
-PTCNews