Tue, Apr 30, 2024
Whatsapp

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ

Written by  Jashan A -- October 10th 2019 04:32 PM
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ,ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਡਾ. ਏ. ਪੀ. ਸਿੰਘ ਦੀ ਅਗਵਾਈ ਹੇਠ ਮਿਤੀ 5 ਅਕਤੂਬਰ ਨੂੰ ਕੋਸਿਸ਼ - ਦਾ ਹੋਸਪਾਇਸ ਐਂਡ ਕੈਂਸਰ ਏਡ ਸੋਸਾਇਟੀ ਫਾਰ ਡਾਕਟਰ, ਨਰਸ ਐਂਡ ਵੋਲੰਟੀਅਰ ਦੇ ਸਹਿਯੋਗ ਨਾਲ ਪੈਲੀਏਟਿਵ ਕੇਅਰ ੋਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰੀ ਮਾਨ ਕਰਨ ਸੱਚਦੇਵਾ, ਜ਼ੋਨਲ ਡਰੱਗ ਲਾਇਸੰਸ ਆਥੋਰੋਟੀ, ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਏ. ਐਸ. ਪਾਧਾ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ। ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਡਾਕਟਰ, 150 ਦੇ ਕਰੀਬਵਿਿਦਆਰਥੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਹੋਰ ਪੜ੍ਹੋ:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਨੇ ਕੀਤੀ ਮੀਟਿੰਗ ਡਾ. ਅਭਿਜੀਤ ਧਾਮ, ਮੈਡੀਕਲ ਡਾਇਰੈਕਟਰ, ਕੋਸਿਸ਼ - ਦਾ ਹੋਸਪਾਇਸ, ਰੂਰਲ ਅਤੇ ਝਾਰਖੰਡ ਅਤੇ ਸਕੱਤਰ, ਇੰਡੀਅਨ ਐਸੋਸੀਏਸ਼ਨ ਆਫ ਪੈਲੀਏਟਿਵ ਕੇਅਰ ਨੇ ਆਯੋਜਨ ਵਿੱਚ ਮੁੱਚ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਪਿਊਸ਼ ਗੁਪਤਾ, ਸਕੱਤਰ ਅਤੇ ਚੀਫ਼ ਅਗਜੈਗੇਟਿਵ ਅਫ਼ਸਰ ਅਤੇ ਸ੍ਰੀ ਮਤੀ ਨੇਹਾ ਤ੍ਰਿਪਾਠੀ, ਡਾਇਰੈਕਟਰ, ਇੰਟਰਨੈਸ਼ਨਲ ਰਿਲੇਸ਼ਨ ਐਂਡ ਪੀ/ਸੀ ਪੈਲੀਏਟਿਵ ਕੇਅਰ ਫਾਰ ਕੈਂਸਰ ਏਡ ਸੋਸਾਇਟੀ, ਲਖਨਊ ਨੇ ਆਯੋਜਨ ਵਿੱਚ ਸ਼ਾਮਲ ਹੋ ਕੇ ਯੂਨੀਵਰਸਿਟੀ ਦਾ ਮਾਨ ਵਧਾਇਆ। ਡਾ. ਹਰਜੋਤ ਸਿੰਘ, ਅਸਿਸਟੈਂਟ ਪ੍ਰੋਫੈਸਰ, ਬਾਇਊਕਮਿਟਰੀ ਵਿਭਾਗ ਅਤੇ ਵਰਕਸ਼ਾਪ ਦੇ ਆਰਗਨਾਇਜਿੰਗ ਸਕੱਤਰ ਨੇ ਕਿਹਾ ਕਿ ਜਿਹੜੇ ਮਰੀਜ਼ ਹੋਰਨਾਂ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਦੇ ਬਾਅਦ ਬਿਮਾਰੀ ਦੇ ਆਖੀਰਲੇ ਪੜਾਅ ਤੇ ਹਸਪਤਾਲ ਵਿਖੇ ਇਲਾਜ ਕਰਵਾਉਣ ਆਉਂਦੇ ਹਨ, ਉਨ੍ਹਾਂ ਮਰੀਜ਼ਾਂ ਨੂੰ ਪੈਲੀਏਟਿਵ ਕੇਅਰ ਦੀ ਮਦਦ ਨਾਲ ਠੀਕ ਕਰਨ ਦਾ ਉਪਰਾਲਾ ਕੀਤਾ ਜਾਵੇਗਾ। -PTC News


Top News view more...

Latest News view more...