ਪੰਜਾਬ

ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਨੂੰ ਮਿਲੀ ਵੱਡੀ ਸਫਲਤਾ- ISI ਨਾਲ ਜੁੜੇ 2 ਭਾਰਤੀ ਜਾਸੂਸ ਕੀਤੇ ਕਾਬੂ

By Riya Bawa -- May 18, 2022 7:45 pm -- Updated:May 18, 2022 7:51 pm

ਅੰਮ੍ਰਿਤਸਰ: ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ ਹੈ। ਦੇਸ਼ ਦੀ ਪ੍ਰਭੂਸੱਤਾ ਅਖੰਡਤਾ ਤੇ ਸੁਰੱਖਿਆ ਨਾਲ ਸਮਝੌਤਾ ਕਰਕੇ ਦੇਸ਼ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਵਾਲੇ ਦੋ ਜਾਸੂਸਾਂ ਨੂੰ ਸਟੇਟ ਅਪਰੇਸ਼ਨ ਸੈੱਲ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਕੋਲਕਾਤਾ ਨਾਲ ਸਬੰਧਿਤ ਜ਼ਾਫ਼ਰ ਰਿਆਜ ਅਤੇ ਬਿਹਾਰ ਨਾਲ ਸਬੰਧਿਤ ਮੁਹੱਮਦ ਸ਼ਮਸ਼ਾਦ ਪਿਛਲੇ ਲੰਬੇ ਸਮੇਂ ਤੋਂ ਆਈ ਐਸ ਆਈ ਲਈ ਕਰ ਕੰਮ ਰਹੇ ਸਨ। ਮੋਬਾਇਲ 'ਚੋਂ ਆਰਮੀ ਦੀਆਂ ਮਹੱਤਵਪੂਰਨ ਇਮਾਰਤਾਂ, ਅੰਮ੍ਰਿਤਸਰ ਏਅਰ ਫੋਰਸ ਸਟੇਸ਼ਨ ਅਤੇ ਕੈਂਟ ਇਲਾਕੇ ਦੀਆਂ ਤਸਵੀਰਾਂ ਵੀ ਬਰਾਮਦ ਹੋਈਆਂ ਹਨ।

Bhagwant Mann, paddy sowing, Punjabi news, latest news

ਕੋਲਕਾਤਾ ਰਹਿੰਦੇ ਜ਼ਾਫ਼ਰ ਰਿਆਜ ਦਾ 2005 'ਚ ਪਾਕਿਸਤਾਨੀ ਲੜਕੀ ਰਾਬੀਆ ਨਾਲ ਨਿਕਾਹ ਹੋਇਆ ਸੀ ਤੇ ਐਕਸੀਡੈਂਟ ਹੋਣ ਤੋਂ ਬਾਅਦ ਆਰਥਿਕ ਤੰਗੀ ਦੇ ਚਲਦਿਆਂ ਰਿਆਜ ਆਪਣੇ ਸੁਸਰਾਲ 2012 'ਚ ਲਾਹੌਰ ਸ਼ਿਫਟ ਹੋਇਆ ਸੀ। ਇਸ ਸਮੇਂ ਦੌਰਾਨ, ਉਹ ਪਾਕਿਸਤਾਨ ਦੇ ਇੱਕ ਖੁਫੀਆ ਅਧਿਕਾਰੀ (ਪੀਆਈਓ) ਅਵੈਸ ਦੇ ਸੰਪਰਕ ਵਿੱਚ ਆਇਆ ਜਿਸ ਨੇ ਐਫਆਰਆਰਓ ਦਫਤਰ ਲਾਹੌਰ ਵਿੱਚ ਕੰਮ ਕਰਨ ਦਾ ਦਾਅਵਾ ਕੀਤਾ। ਮੁਲਜ਼ਮ ਨੂੰ ਪੀਆਈਓ ਵੱਲੋਂ ਆਈਐਸਆਈ ਲਈ ਕੰਮ ਕਰਨ ਲਈ ਲੁਭਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ, ਉਸ ਦੇ ਭਾਰਤ ਦੌਰੇ ਦੌਰਾਨ, ਮੁਲਜ਼ਮ ਨੇ ਭਾਰਤੀ ਫੌਜ ਦੀਆਂ ਇਮਾਰਤਾਂ, ਵਾਹਨਾਂ ਆਦਿ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਲਿੱਕ ਕੀਤਾ ਅਤੇ ਐਨਕ੍ਰਿਪਟਡ ਐਪਸ ਰਾਹੀਂ ਸਾਂਝਾ ਕੀਤਾ। ਉਸ ਦੇ ਮੋਬਾਈਲ ਫੋਨ ਦੀ ਮੁੱਢਲੀ ਜਾਂਚ ਦੌਰਾਨ ਉਹ ਤਸਵੀਰਾਂ ਅਤੇ ਵੀਡੀਓਜ਼ ਮਿਲੀਆਂ ਹਨ।

State Special Operations Cell, 2 Indian spies, ISI, Punjabi news, latest news, Amritsar

ਪੁੱਛਗਿੱਛ ਦੌਰਾਨ ਜ਼ਫਰ ਨੇ ਦੱਸਿਆ ਕਿ ਅਵੈਸ ਦੇ ਕਹਿਣ 'ਤੇ ਉਸ ਨੇ ਆਪਣੇ ਪੁਰਾਣੇ ਸੰਪਰਕ ਮੁਹੰਮਦ ਨਾਲ ਜਾਣ-ਪਛਾਣ ਕਰਵਾਈ।  ਸ਼ਮਸ਼ਾਦ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 20 ਸਾਲਾਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੈ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਨਿੰਬੂ ਪਾਣੀ ਦੀ ਗੱਡੀ ਚਲਾਉਂਦਾ ਹੈ। ਉਸ ਨੇ ਅੱਗੇ ਦੱਸਿਆ ਕਿ ਜ਼ਫਰ ਦੇ ਕਹਿਣ 'ਤੇ ਉਸ ਨੇ ਅੰਮ੍ਰਿਤਸਰ ਦੇ ਏਅਰ ਫੋਰਸ ਸਟੇਸ਼ਨ ਅਤੇ ਕੈਂਟ ਇਲਾਕੇ ਦੀਆਂ ਤਸਵੀਰਾਂ ਜ਼ਫਰ ਨਾਲ ਕਈ ਵਾਰ ਕਲਿੱਕ ਕੀਤੀਆਂ ਅਤੇ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਉਹ ਤਸਵੀਰਾਂ ਅਵੈਸ ਨੂੰ ਭੇਜ ਦਿੱਤੀਆਂ।

State Special Operations Cell, 2 Indian spies, ISI, Punjabi news, latest news, Amritsar

ਇਹ ਵੀ ਪੜ੍ਹੋ : ਮੌਸਮ ਨੇ ਬਦਲਿਆ ਮਿਜਾਜ਼, ਗਰਮੀ ਤੋਂ ਮਿਲੀ ਰਾਹਤ, ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ

ਇਸ ਸਬੰਧ ਵਿੱਚ, ਇੱਕ ਮੁਕੱਦਮਾ ਨੰਬਰ 17 ਮਿਤੀ 18.05.2022 ਅਧੀਨ 3, 4, 5, 9 ਆਫੀਸ਼ੀਅਲ ਸੀਕਰੇਟਸ ਐਕਟ, 120-ਬੀ ਆਈ.ਪੀ.ਸੀ., ਪੀ.ਐਸ.ਐਸ.ਐਸ.ਓ.ਸੀ. ਅੰਮ੍ਰਿਤਸਰ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵੱਲੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਾਂਚ ਕੀਤੀ ਜਾ ਰਹੀ ਹੈ। ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਵਲੋਂ ਦੋਨੋ ਦੋਸ਼ੀਆਂ ਖਿਲਾਫ ਆਫੀਅਸ਼ਿਲ ਸਿਕਰੇਟ ਐਕਟ ਅਨੁਸਾਰ ਧਾਰਾ 120 ਬਆਈਪੀਸੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਪੁਲਿਸ ਵੱਲੋਂ 32 ਬੋਰ ਦੇ 2 ਪਿਸਟਲਾਂ ਸਮੇਤ 2 ਕਾਬੂ
ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋ ਪੁਲਿਸ ਵੱਲੋਂ 32 ਬੋਰ ਦੇ 2 ਪਿਸਟਲਾਂ ਸਮੇਤ 2 ਕਾਬੂ ਕੀਤੇ ਗਏ ਹਨ।ਦੋਸ਼ੀਆਂ ਦੀ ਪਛਾਣ ਕਰਨਬੀਰ ਸਿੰਘ ਵਾਸੀਆਂ ਖਲਚੀਆਂ ਅਤੇ ਸੂਖਬੀਰ ਸਿੰਘ ਵਾਸੀ ਪਿੰਡ ਠੱਠੀਆਂ ਵਜੋਂ ਹੋਈ ਹੈ। ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਅਹਿਮ ਜਾਣਕਾਰੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

Heroine

ਅੰਮ੍ਰਿਤਸਰ ਪੁਲਿਸ ਨੇ 130 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਕੀਤਾ ਕਾਬੂ
ਇਸ ਤੋਂਂ ਬਾਅਦ ਅੰਮ੍ਰਿਤਸਰ ਪੁਲਿਸ ਨੇ 130 ਗ੍ਰਾਮ ਹੈਰੋਇਨ ਅਤੇ 45000 ਕਿੱਲੋ ਡਰੱਗ ਮਨੀ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਉਕਤ ਨੌਜਵਾਨ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(ਮਨਿੰਦਰ ਸਿੰਘ ਮੋਗਾ ਦੀ ਰਿਪੋਰਟ)

-PTC News

  • Share