Thu, Dec 12, 2024
Whatsapp

ਪੰਜਾਬ ’ਚ ਹੁਣ ਡੀਜਿਆਂ 'ਤੇ ਨਹੀਂ ਚੱਲਣਗੇ ਅਸ਼ਲੀਲ ਗਾਣੇ, SSPs ਨੂੰ ਹਦਾਇਤਾਂ ਜਾਰੀ

Reported by:  PTC News Desk  Edited by:  Riya Bawa -- April 03rd 2022 08:50 AM
ਪੰਜਾਬ ’ਚ ਹੁਣ ਡੀਜਿਆਂ 'ਤੇ ਨਹੀਂ ਚੱਲਣਗੇ ਅਸ਼ਲੀਲ ਗਾਣੇ, SSPs ਨੂੰ ਹਦਾਇਤਾਂ ਜਾਰੀ

ਪੰਜਾਬ ’ਚ ਹੁਣ ਡੀਜਿਆਂ 'ਤੇ ਨਹੀਂ ਚੱਲਣਗੇ ਅਸ਼ਲੀਲ ਗਾਣੇ, SSPs ਨੂੰ ਹਦਾਇਤਾਂ ਜਾਰੀ

ਚੰਡੀਗੜ੍ਹ : ਪੰਜਾਬ ਵਿੱਚ ਹੁਣ ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਵਿਰੁੱਧ ਸਾਰੇ SSPs ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਹ ਆਦੇਸ਼ ADGP ਲਾਅ ਐਂਡ ਆਰਡਰ ਵੱਲੋਂ ਸਾਰੇ ਐਸਐਸਪੀਜ਼ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਆਪਣੇ ਖੇਤਰ 'ਚ ਡੀਜਿਆਂ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਅਸ਼ਲੀਲ, ਸ਼ਰਾਬੀ, ਹਥਿਆਰਾਂ ਵਾਲੇ ਗੀਤ ਨਾ ਚਲਾਉਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਪੰਜਾਬ ਵਿੱਚ ਹੁਣ ਡੀਜੇ ਉਤੇ ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਪੰਜਾਬ ’ਚ ਡੀਜੇ 'ਤੇ ਵਜਦੇ ਅਸ਼ਲੀਲ ਤੇ ਭੜਕਾਊ ਗੀਤਾਂ ਖਿਲਾਫ ਸਖਤੀ, SSPs ਨੂੰ ਹਦਾਇਤਾਂ ਜਾਰੀ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਡੀਜੇ ਉਤੇ ਅਸ਼ਲੀਲ, ਸ਼ਰਾਬੀ, ਭੜਕਾਊ ਅਤੇ ਹਥਿਆਰਾਂ ਵਾਲੇ ਗਾਣੇ ਨਾਲ ਵੱਜਣ, ਜੋ ਨੌਜਵਾਨਾਂ ਨੂੰ ਭੜਕਾਉਂਦੇ ਹਨ ਅਤੇ ਨਸ਼ੇ ਲਈ ਉਤਸ਼ਾਹਿਤ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਥਿਆਰਾਂ ਵਾਲੇ ਗਾਣੇ ਵਿਆਹਾਂ 'ਚ ਚੱਲਣ ਕਾਰਨ ਕਈ ਲੋਕ ਹਥਿਆਰ ਕੱਢ ਕੇ ਹਵਾਈ ਫਾਈਰ ਕਰਦੇ ਹਨ ਜਿਸ ਨਾਲ ਕਈ ਲੋਕਾਂ ਦੀ ਜਾਨ ਤਕ ਚਲੀ ਗਈ। ਅਸ਼ਲੀਲ ਤੇ ਭੜਕਾਓ ਗੀਤ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਇਸ ਦੇ ਮੱਦੇਨਜ਼ਰ ADGP ਲਾਅ ਐਂਡ ਆਰਡਰ ਵੱਲੋਂ ਇਹ ਹੁਕਮ ਸਾਰੇ ਜ਼ਿਲ੍ਹਿਆਂ ਦੇ ਮੁਖੀਆਂ ਨੂੰ ਦਿੱਤੇ ਗਏ। ਉਨ੍ਹਾਂ ਦੇ ਅਧੀਨ ਆਉਂਦੇ ਇਲਾਕਿਆਂ 'ਚ ਲੱਚਰਪੁਣੇ ਵਾਲੇ ਗੀਤ ਡੀਜਿਆਂ 'ਤੇ ਨਾ ਵੱਜਣ। ਪੰਜਾਬ ਵਿੱਚ ਵਿਆਹਾਂ, ਪਾਰਟੀਆਂ ਜਾਂ ਹੋਰ ਖੁਸ਼ੀ ਦੇ ਮੌਕੇ ਡੀਜੇ ਉਤੇ ਅਜਿਹੇ ਭੜਕਾਊ ਗੀਤ ਵਜਾਏ ਜਾਂਦੇ ਹਨ ਅਤੇ ਪਿਛਲੇ ਸਮੇਂ ਵਿੱਚ ਅਜਿਹੇ ਕਈ ਹਾਦਸੇ ਵਾਪਰੇ ਹਨ। ਪੰਜਾਬ ’ਚ ਡੀਜੇ 'ਤੇ ਵਜਦੇ ਅਸ਼ਲੀਲ ਤੇ ਭੜਕਾਊ ਗੀਤਾਂ ਖਿਲਾਫ ਸਖਤੀ, SSPs ਨੂੰ ਹਦਾਇਤਾਂ ਜਾਰੀ ਇਹ ਵੀ ਪੜ੍ਹੋ: Petrol Price Hike: ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ RATE ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਫੇਰੀ 'ਤੇ ਸਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਐਮਐਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਅਤੇ ਆਪ ਦਾ ਹਾਲ ਇਕੋ ਜਿਹਾ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਪੇਸ਼ ਕੀਤਾ ਹੈ ਅਤੇ ਹੁਣ ਪੰਜਾਬ ਦੇ ਲੋਕ ਰੋਣਗੇ , ਬਟਾਲਾ ਵਿਖੇ ਡੀਏਵੀ ਕਾਲਜ 'ਚ ਡਿਗਰੀ ਵੰਡ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ ਐਮਐਲਏ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। -PTC News


Top News view more...

Latest News view more...

PTC NETWORK