Sun, Apr 28, 2024
Whatsapp

ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟੀ ਕਰ ਰਹੇ ਏਜੰਟ ਹੁਣ ਤੁਹਾਡੀ ਖੈਰ ਨਹੀਂ, ਸਖਤ ਕਾਰਵਾਈ ਦੇ ਨਿਰਦੇਸ਼

Written by  Jasmeet Singh -- May 26th 2022 08:33 PM -- Updated: May 26th 2022 08:38 PM
ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟੀ ਕਰ ਰਹੇ ਏਜੰਟ ਹੁਣ ਤੁਹਾਡੀ ਖੈਰ ਨਹੀਂ, ਸਖਤ ਕਾਰਵਾਈ ਦੇ ਨਿਰਦੇਸ਼

ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟੀ ਕਰ ਰਹੇ ਏਜੰਟ ਹੁਣ ਤੁਹਾਡੀ ਖੈਰ ਨਹੀਂ, ਸਖਤ ਕਾਰਵਾਈ ਦੇ ਨਿਰਦੇਸ਼

ਬਲਜੀਤ ਚਨਾ, (ਰੂਪਨਗਰ, 26 ਮਈ): ਸਾਊਦੀ ਅਰਬ ਤੋਂ ਵਾਇਰਲ ਵੀਡੀਓ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਂਦਿਆ ਹੋਇਆ ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਤਾ ਪਿਤਾ ਅਤੇ ਏਜੰਟ ਨੂੰ ਥਾਣਾ ਨੰਗਲ ਬੁਲਾਇਆ ਗਿਆ ਤੇ ਦੋਨਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਟਰੈਵਲ ਏਜੰਟ ਦੇ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਤੇ ਐੱਸਐੱਸਪੀ ਰੂਪਨਗਰ ਸੰਦੀਪ ਗਰਗ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਬਿਨਾਂ ਲਾਇਸੈਂਸ ਤੋਂ ਕੋਈ ਟ੍ਰੈਵਲ ਏਜੰਟ ਕੰਮ ਕਰ ਰਿਹਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਯੂਏਈ ਦੇ ਰੈਸਟੋਰੈਂਟ ਵਿੱਚ ਧਮਾਕਾ, ਇੱਕ ਭਾਰਤੀ ਸਣੇ ਪਾਕਿਸਤਾਨੀ ਨਾਗਰਿਕ ਦੀ ਮੌਤ ਪਿਛਲੇ ਦਿਨੀਂ ਵਿਦੇਸ਼ਾਂ 'ਚ ਫਸੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਕੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਗਈ ਸੀ। ਦੱਸਣਯੋਗ ਹੈ ਕਿ ਜਿਸ ਏਜੰਟ ਖਿਲਾਫ ਵਿਦੇਸ਼ 'ਚ ਬੈਠੇ ਨੌਜਵਾਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਉਸ ਵੱਲੋਂ ਨੰਗਲ ਚ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ ਸੀ। ਸਿੱਟਾ ਇਹ ਨਿਕਲਿਆ ਕਿ ਮੀਡੀਆ 'ਚ ਖਬਰ ਲੱਗਣ ਤੋਂ ਬਾਅਦ ਇਕ ਹੋਰ ਵੀਡੀਓ ਨੌਜਵਾਨਾਂ ਵੱਲੋਂ ਵਾਇਰਲ ਕੀਤੀ ਗਈ ਜਿਸ ਵਿੱਚ ਉਕਤ ਨੌਜਵਾਨਾਂ ਨੇ ਕਿਹਾ ਕਿ ਖ਼ਬਰ ਲੱਗਣ ਤੋਂ ਬਾਅਦ ਵਿਦੇਸ਼ ਵਿੱਚ ਸਾਡੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਸੇ ਸੰਬੰਧ ਵਿਚ ਨੌਜਵਾਨਾਂ ਦੇ ਮਾਪੇ ਨੰਗਲ ਥਾਣੇ 'ਚ ਸ਼ਿਕਾਇਤ ਲੈ ਕੇ ਪਹੁੰਚੇ। ਨੌਜਵਾਨਾਂ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਕਤ ਏਜੰਟ ਨੂੰ ਥਾਣੇ 'ਚ ਬੁਲਾ ਲਿਆ। ਦੋਵਾਂ ਧਿਰਾਂ ਚ ਗੱਲਬਾਤ ਦੌਰਾਨ ਏਜੰਟ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਹੈ। ਜਿਸ ਦੀ ਸਹਿਮਤੀ ਤੋਂ ਬਾਅਦ ਪੁਲਿਸ ਨੇ ਹੁਣ ਸੋਮਵਾਰ ਨੂੰ ਮੁੜ ਦੋਨਾਂ ਧਿਰਾਂ ਨੂੰ ਥਾਣੇ 'ਚ ਬੁਲਾਇਆ ਹੈ। ਇਸ ਮਾਮਲੇ ਵਿੱਚ ਐਸਐਸਪੀ ਰੂਪਨਗਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਤੇ ਜਿਹੜੇ ਲੋਕ ਬਿਨਾਂ ਪਰਮਿਟ ਤੋਂ ਬਿਨਾਂ ਏਜੰਟੀ ਕਰ ਰਹੇ ਹਨ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਹੈ ਕਿ ਉਹ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਦੀ ਡੀਐੱਸਪੀ ਨੰਗਲ ਅਤੇ ਐਸਐਚਓ ਨੰਗਲ ਛਾਣਬੀਣ ਕਰ ਰਹੇ ਹਨ। ਇਹ ਵੀ ਪੜ੍ਹੋ: ਟੈਕਸਾਸ ਦੇ ਸਕੂਲ 'ਚ ਗੋਲੀਬਾਰੀ, 18 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਸਾਊਦੀ ਅਰਬ ਤੋਂ ਵਾਇਰਲ ਹੋਈ ਵੀਡੀਓ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ ਮੀਡੀਆ ਦੇ ਵਲੋਂ ਹੀ ਪਤਾ ਲੱਗਿਆ ਹੈ ਤੇ ਇਹ ਬਹੁਤ ਸੀਰੀਅਸ ਮਾਮਲਾ ਹੈ। ਸਾਰੇ ਲੋਕਾਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਇਸੇ ਮਾਮਲੇ ਨੂੰ ਮੈਂ ਐੱਸਡੀਐਮ ਆਨੰਦਪੁਰ ਸਾਹਿਬ ਤੇ ਐੱਸਐੱਸਪੀ ਰੂਪਨਗਰ ਨਾਲ ਗੱਲ ਕਰਾਂਗੀ। -PTC News


Top News view more...

Latest News view more...