ਮਾਝਾ

ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼

By Pardeep Singh -- August 25, 2022 12:28 pm

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਰੀਅਲ ਇਸਟੇਟ ਕਰੋਬਾਰੀ ਐਸੋਸੀਏਸ਼ਨ ਅਤੇ ਲੇਬਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਲੇਬਰ ਅਤੇ ਪ੍ਰਾਪਰਟੀ ਡੀਲਰ ਯੂਨੀਅਨ ਨੇ ਮਾਨ ਸਰਕਾਰ ਖਿਲਾਫ਼ ਪਿੱਟ ਸਿਆਪਾ ਕੀਤਾ।

 ਇਸ ਮੌਕੇ ਰੀਅਲ ਇਸਟੇਟ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੀ ਐਨਓਸੀ ਬੰਦ ਕਰਕੇ ਜ਼ਮੀਨਾਂ ਕੁਲੈਕਟਰ ਰੇਟ  ਵਧਾਉਣ ਨਾਲ ਸਾਰਾ ਵਪਾਰ ਬੰਦ ਹੋਇਆ ਪਿਆ। ਉਨ੍ਹਾਂ ਕਹਿਣਾ ਹੈ ਕਿ ਪ੍ਰਾਪਰਟੀ ਦਾ ਕੰਮਕਾਰ ਬਿਲਕੁਲ ਠੱਪ ਹੋ ਗਿਆ ਹੈ।

ਓਧਰ ਲੇਬਰ ਦਾ ਕਹਿਣਾ ਹੈ ਕਿ ਰੇਤੇ ਦੇ ਭਾਅ ਵੱਧਣ ਕਾਰਨ ਆਮ ਆਦਮੀ ਪਰੇਸ਼ਾਨ ਹੋਇਆ ਹੈ ਅਤੇ ਨਵੇਂ ਘਰਾਂ ਦੀ ਉਸਾਰੀ ਵਿੱਚ ਵੱਡੀ ਗਿਰਾਵਟ ਆਈ ਹੈ ਜਿਸ ਕਾਰਨ ਲੇਬਰ ਨੂੰ ਕੰਮ ਨਹੀਂ ਮਿਲ ਰਿਹਾ ਹੈ। ਇਸ ਮੌਕੇ ਕਿਰਤੀ ਧੀਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਾਰਾ ਦਿਨ ਲੇਬਰ ਮੰਡੀ ਵਿੱਚ ਖੜ੍ਹੇ ਰਹਿੰਦੇ ਹਾਂ ਪਰ ਕੋਈ ਕੰਮ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਕੰਮ ਖਤਮ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਨਵੀਂ ਸਰਕਾਰ ਆਉਣ ਨਾਲ ਸਾਰੇ ਕੰਮਕਾਰ ਠੱਪ ਹੋ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵੇਰਕਾ ਕਾਲੋਨੀ ਵਿਚੋਂ ਲੇਬਰ ਮੰਜੀ ਵਿੱਚ ਆਉਂਦਾ ਹਾਂ ਪਰ ਕੋਈ ਕੰਮ ਨਹੀਂ ਮਿਲਦਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਇਸ ਮੌਕੇ ਪ੍ਰਾਪਰਟੀ ਡੀਲਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਪ੍ਰਾਪਰਟੀ ਦਾ ਸਾਰਾ ਕੰਮ ਖਤਮ ਹੋ ਗਿਆ ਹੈ, ਜਿਸ ਕਰਕੇ ਪਰਿਵਾਰਾਂ ਦਾ ਖਰਚਾ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪ੍ਰਾਪਰਟੀ ਦੀਆਂ ਸ਼ਰਤਾਂ ਨੂੰ ਢਿੱਲ ਦਿੱਤੀ ਜਾਵੇ ਤਾਂ ਕਿ ਕਾਰੋਬਾਰ ਦੁਬਾਰਾ ਚੱਲ ਸਕੇ।

ਦੱਸ ਦੇਈਏ ਕਿ ਬੀਤੀ ਦਿਨੀਂ ਲੁਧਿਆਣਾ ਵਿੱਚ ਸਾਰੀਆਂ ਤਹਿਸੀਲਾਂ ਦੇ ਬਾਹਰ ਕਲੋਨਾਈਜ਼ਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਕਲੋਨਾਈਜ਼ਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਲੋਨਾਈਜ਼ਰਾਂ ਨੇ ਕਿਹਾ ਕਿ ਬਿਨ੍ਹਾ ਐਨਓਸੀ ਦੇ ਰਜਿਸਟਰੀ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਸਰਕਾਰ ਨੇ ਜੇਕਰ ਇਸ ਮਾਮਲੇ ’ਚ ਕੋਈ ਫੈਸਲਾ ਨਾ ਲਿਆ ਤਾਂ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ।

ਇਹ ਵੀ ਪੜ੍ਹੋ:ਟੈਂਡਰ ਘੁਟਾਲਾ ਮਾਮਲਾ: ਆਸ਼ੂ ਨੂੰ ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਤੇਲੂ ਰਾਮ ਦੀ ਕਾਲ ਡਿਟੇਲ ਨੇ ਕੀਤੇ ਵੱਡੇ ਖੁਲਾਸੇ

-PTC News

  • Share