Tue, Apr 30, 2024
Whatsapp

ਗੰਨੇ ਦੀ ਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾ ਕਿਸਾਨ

Written by  Shanker Badra -- October 10th 2019 03:29 PM
ਗੰਨੇ ਦੀ ਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾ ਕਿਸਾਨ

ਗੰਨੇ ਦੀ ਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾ ਕਿਸਾਨ

ਗੰਨੇ ਦੀ ਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾ ਕਿਸਾਨ:ਧੂਰੀ : ਸੰਗਰੂਰ ਦੇ ਹਲਕਾ ਧੂਰੀ ਵਿਖੇ ਗੰਨਾ ਕਿਸਾਨ ਪਿਛਲੇ ਕਈ ਦਿਨਾਂ ਤੋਂ ਗੰਨੇ ਦੀਬਕਾਇਆ ਰਕਮ ਲੈ ਕੇ ਖੱਜਲ -ਖੁਆਰ ਹੋ ਰਹੇ ਹਨ। ਜਿਸ ਦੇ ਰੋਸ ਵਜੋਂ ਅੱਜ ਗੰਨਾ ਕਿਸਾਨ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗਏ ਹਨ, ਜਦਕਿ ਉਨ੍ਹਾਂ ਦੇ ਬਾਕੀ ਸਾਥੀਆਂ ਵੱਲੋਂ ਮਿੱਲ ਦੇ ਗੇਟ ਅੱਗੇ ਬੈਠ ਕੇ ਮਿੱਲ ਮਾਲਕਾਂ ਖਿਲਾਫ  ਨਾਅਰੇਬਾਜੀ ਕੀਤੀ ਗਈ ਹੈ। [caption id="attachment_348407" align="aligncenter" width="300"]sugarcane pending money take Dhuri Sugar Mill chimney On Protest farmers ਗੰਨੇ ਦੀਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾਕਿਸਾਨ[/caption] ਇਸ ਮੌਕੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿਗੰਨਾ ਮਿੱਲ ਵੱਲ ਉਨ੍ਹਾਂ ਦਾ ਸਾਢੇ 9 ਕਰੋੜ ਦਾ ਬਕਾਇਆ ਬਾਕੀ ਹੈ, ਜੋ ਮਿੱਲ ਵਲੋਂ 70-70 ਲੱਖ ਕਰਕੇ ਵਾਪਸ ਕੀਤਾ ਜਾਣਾ ਸੀ ਪਰ 2 ਕਿਸ਼ਤਾਂ ਪਾਉਣ ਤੋਂ ਬਾਅਦ ਮਿੱਲ ਮਾਲਕਾਂ ਨੇ ਰਕਮ ਭੇਜਣੀ ਬੰਦ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਹੈ। [caption id="attachment_348408" align="aligncenter" width="300"]sugarcane pending money take Dhuri Sugar Mill chimney On Protest farmers ਗੰਨੇ ਦੀਬਕਾਇਆ ਰਕਮ ਲੈਣ ਲਈ ਧੂਰੀ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਗੰਨਾਕਿਸਾਨ[/caption] ਗੰਨਾ ਕਿਸਾਨਾਂ ਨੇ ਕਿਹਾ ਕਿ ਉਹ ਬਕਾਇਆ ਰਾਸ਼ੀ ਲਈ ਲੰਮੇ ਸਮੇਂ ਤੋਂ ਮਿੱਲਾਂ ਅੱਗੇ ਧਰਨੇ ਦੇ ਰਹੇ ਹਨ ਪਰ ਸਰਕਾਰ ਜਾਂ ਮਿੱਲ ਮਾਲਕਾਂ ਤੋਂ ਉਨ੍ਹਾਂ ਨੂੰ ਲਾਅਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਜਿਸ ਕਰਕੇ ਅੱਜ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਗੰਨੇ ਦੀ ਪੇਮੈਂਟ ਨੂੰ ਲੈ ਕੇ ਸ਼ੂਗਰ ਮਿੱਲ ਦੀ ਚਿਮਨੀ 'ਤੇ ਚੜ੍ਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਗੰਨੇ ਦੀ ਪੇਮੈਂਟ ਅਦਾਇਗੀ ਨਹੀਂ ਮਿਲਦੀ ,ਓਦੋਂ ਤੱਕ ਅਸੀਂ ਇਸ ਸ਼ੂਗਰ ਮਿੱਲ ਦੀ ਚਿਮਨੀ ਤੋਂ ਨਹੀਂ ਉਤਰਾਂਗੇ। -PTCNews


Top News view more...

Latest News view more...