Mon, Apr 29, 2024
Whatsapp

ਲੋਕ ਸਭਾ ਚੋਣਾਂ 2019 : ਹਰਕੀਰਤ ਕੌਰ ਅਤੇ ਗੁਰਲੀਨ ਕੌਰ ਬਾਦਲ ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ

Written by  Shanker Badra -- May 19th 2019 12:53 PM -- Updated: May 19th 2019 07:25 PM
ਲੋਕ ਸਭਾ ਚੋਣਾਂ 2019 : ਹਰਕੀਰਤ ਕੌਰ ਅਤੇ ਗੁਰਲੀਨ ਕੌਰ ਬਾਦਲ ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ

ਲੋਕ ਸਭਾ ਚੋਣਾਂ 2019 : ਹਰਕੀਰਤ ਕੌਰ ਅਤੇ ਗੁਰਲੀਨ ਕੌਰ ਬਾਦਲ ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ

ਲੋਕ ਸਭਾ ਚੋਣਾਂ 2019 : ਹਰਕੀਰਤ ਕੌਰ ਅਤੇ ਗੁਰਲੀਨ ਕੌਰ ਬਾਦਲ ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ:ਹੁਸ਼ਿਆਰਪੁਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_297331" align="aligncenter" width="300"]Sukhbir Badal daughter Gurkirat Kaur And Gurleen Kaur Badal Vote ਲੋਕ ਸਭਾ ਚੋਣਾਂ 2019 : Harkirat Kaur Badal ਅਤੇ Gurleen Kaur Badal ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ[/caption] ਇਸ ਦੌਰਾਨ ਜਿਥੇ ਆਮ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ ,ਓਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀਆਂ ਦੋਨੋਂ ਬੇਟੀਆਂ ਹਰਕੀਰਤ ਕੌਰ ਬਾਦਲ ਅਤੇ ਗੁਰਲੀਨ ਕੌਰ ਬਾਦਲ ਨੇ ਵੀ ਪਿੰਡ ਬਾਦਲ ਵਿਖੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ , ਜਿਨ੍ਹਾਂ ਵਿਚੋਂ ਗੁਰਲੀਨ ਕੌਰ ਬਾਦਲ ਨੇ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਪਹਿਲੀ ਵਾਰ ਵੋਟ ਪਾਉਣ 'ਤੇ ਗੁਰਲੀਨ ਕੌਰ ਬਾਦਲ ਨੂੰ ਪ੍ਰਸ਼ੰਸਾ ਪੱਤਰ ਮਿਲਿਆ ਹੈ। [caption id="attachment_297327" align="aligncenter" width="300"]Sukhbir Badal daughter Gurkirat Kaur And Gurleen Kaur Badal Vote ਲੋਕ ਸਭਾ ਚੋਣਾਂ 2019 : Harkirat Kaur Badal ਅਤੇ Gurleen Kaur Badal ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ[/caption] ਹੋਰ ਖਬਰਾਂ:ਜਦੋਂ ਬੱਚੇ ਦੀ ਮਾਸੂਮੀਅਤ ਨੇ ਸਿਆਸੀ ਤਪਸ਼ ‘ਚ ਲਿਆਂਦੀ ਚਿਹਰਿਆਂ ‘ਤੇ ਮੁਸਕਾਨ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆਪਣੀ ਵੋਟ ਪਾਉਣ ਦੇ ਲਈ ਬਾਦਲ ਪਿੰਡ ‘ਚ ਪਹੁੰਚੇ। ਓਥੇ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਮ ਲੋਕਾਂ ਵਾਂਗ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ। [caption id="attachment_297326" align="aligncenter" width="300"]Sukhbir Badal daughter Harkirat Kaur Badal And Gurleen Kaur Badal Vote ਲੋਕ ਸਭਾ ਚੋਣਾਂ 2019 : Harkirat Kaur Badal ਅਤੇ Gurleen Kaur Badal ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ[/caption] ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ। ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ 9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ। ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। [caption id="attachment_297329" align="aligncenter" width="300"]Sukhbir Badal daughter Gurkirat Kaur And Gurleen Kaur Badal Vote ਲੋਕ ਸਭਾ ਚੋਣਾਂ 2019 : Harkirat Kaur Badal ਅਤੇ Gurleen Kaur Badal ਨੇ ਪਾਈ ਵੋਟ , ਗੁਰਲੀਨ ਕੌਰ ਨੂੰ ਮਿਲਿਆ ਪ੍ਰਸ਼ੰਸਾ ਪੱਤਰ[/caption] ਹੋਰ ਖਬਰਾਂ:ਲੋਕ ਸਭਾ ਚੋਣਾਂ 2019 : ਤਲਵੰਡੀ ਸਾਬੋਂ ‘ਚ ਵੋਟਿੰਗ ਦੌਰਾਨ ਚੱਲੀ ਗੋਲੀ , ਕਾਂਗਰਸੀ ਵਰਕਰਾਂ ‘ਤੇ ਲੱਗੇ ਭੰਨਤੋੜ ਦੇ ਇਲਜ਼ਾਮ ਇਸੇ ਤਰ੍ਹਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ।ਜਿਨ੍ਹਾਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 597 ਪੋਲਿੰਗ ਬੂਥ ਬਣਾਏ ਗਏ। ਚੰਡੀਗੜ੍ਹ ਵਿਚ ਕੁੱਲ ਵੋਟਰਾਂ ਜੀ ਗਿਣਤੀ 6,46,084 ਹੈ। ਜਿਨ੍ਹਾਂ ਵਿਚ 3,41,640 ਪੁਰਸ਼ ਵੋਟਰ ਨੇ ਅਤੇ 3,04,423 ਮਹਿਲਾ ਵੋਟਰ ਜਦਕਿ 21 ਵੋਟਰ ਤੀਜੇ ਲਿੰਗ ਦੇ ਸ਼ਾਮਲ ਹਨ। ਇਨ੍ਹਾਂ ਵੋਟਾਂ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ।ਜਿਸ ਤੋਂ 23 ਮਈ ਨੂੰ ਹੀ ਪਤਾ ਚੱਲੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਦਾ ਹੈ। -PTCNews ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ-


Top News view more...

Latest News view more...