Mon, Apr 29, 2024
Whatsapp

ਸੁਖਬੀਰ ਬਾਦਲ ਦਿਓ ਜਵਾਬ, ਦੇਖੋ ਅੱਜ ਰਾਤੀਂ 8 ਵਜੇ ਸਿਰਫ ਪੀਟੀਸੀ ਨਿਊਜ਼ 'ਤੇ 

Written by  Joshi -- September 01st 2018 02:44 PM -- Updated: September 01st 2018 02:46 PM
ਸੁਖਬੀਰ ਬਾਦਲ ਦਿਓ ਜਵਾਬ, ਦੇਖੋ ਅੱਜ ਰਾਤੀਂ 8 ਵਜੇ ਸਿਰਫ ਪੀਟੀਸੀ ਨਿਊਜ਼ 'ਤੇ 

ਸੁਖਬੀਰ ਬਾਦਲ ਦਿਓ ਜਵਾਬ, ਦੇਖੋ ਅੱਜ ਰਾਤੀਂ 8 ਵਜੇ ਸਿਰਫ ਪੀਟੀਸੀ ਨਿਊਜ਼ 'ਤੇ 

Sukhbir Badal ਦਿਓ ਜਵਾਬ, ਦੇਖੋ ਅੱਜ ਰਾਤੀਂ 8 ਵਜੇ ਸਿਰਫ ਪੀਟੀਸੀ ਨਿਊਜ਼ 'ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਰਿਪੋਰਟ ਦੇ ਆਧਾਰ 'ਤੇ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਜਿੱਥੇ ਅਕਾਲੀ ਦਲ 'ਤੇ ਵੱਡੇ ਸ਼ਬਦੀ ਹਮਲੇ ਕੀਤੇ ਗਏ ਅਤੇ ਦੋਸ਼ ਲਗਾਏ ਗਏ, ਉੱਥੇ ਹੀ ਅਕਾਲੀ ਦਲ ਨੇ ਇਸਨੂੰ ਝੂਠ ਦਾ ਪੁਲੰਦਾ ਦੱਸ ਕੇ ਮਾਮਲੇ ਤੋਂ ਆਪਣਾ ਪੱਲਾ ਝਾੜਣ ਦੀ ਕੋਸ਼ਿਸ਼ ਕੀਤੀ ਹੈ। ਬੇਅਦਬੀ ਅਤੇ ਗੋਲੀ ਕਾਂਡ ਕਾਰਨ ਜਿੱਥੇ ਪੰਜਾਬ ਦੇ ਲੋਕਾਂ 'ਚ ਭਾਰੀ ਰੋਹ ਹੈ, ਉਥੇ ਹੀ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਇਸਦਾ 'ਲਾਹਾ' ਲੈਂਦੀਆਂ ਦਿਖਾਈ ਦੇ ਰਹੀਆਂ ਹਨ। ਅੱਜ ਪੀਟੀਸੀ ਨਿਊਜ਼ ਵੱਲੋਂ ਵਿਧਾਨ ਸਭ 'ਚ ਘੱਟ ਸਮਾਂ ਮਿਲਣ 'ਤੇ ਨਾਰਾਜ਼ ਅਕਾਲੀ ਦਲ ਵੱਲੋਂ ਕੀਤਾ ਵਾਕ-ਆਊਟ ਅਤੇ ਵਾਰ ਵਾਰ ਦਿੱਤੇ ਜਾਂਦੇ ਸਪੱਸ਼ਟੀਕਰਨ ਕਿ ਇਹ ਰਿਪੋਰਟ ਕਾਂਗਰਸ ਪਾਰਟੀ ਦੇ "ਕਹਿਣੇ 'ਚ' ਬਣੀ ਹੈ, 'ਚ ਕਿੰਨ੍ਹੀ ਕੁ ਸੱਚਾਈ ਹੈ, ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਖਿਰ ਕੌਣ ਹੈ ਅਸਲ ਕਸੂਰਵਾਰ? ਕਿਸਨੇ ਕਰਵਾਈ ਹੈ ਬੇਅਦਬੀ? ਜੇ ਅਕਾਲੀ ਦਲ ਬੇਕਸੂਰ ਹੈ ਤਾਂ ਵਿਧਾਨ ਸਭਾ 'ਚ ਬਹਿਸ ਤੋਂ ਕਿਨਾਰਾ ਕਿਉਂ? ਇਹਨਾਂ ਸਭ ਗੱਲਾਂ ਦੇ ਜਵਾਬ ਜਾਨਣ ਲਈ ਹਰਪ੍ਰੀਤ ਸਾਹਨੀ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਕੀਤੀ  ਸਿੱਧੀ ਗੱਲਬਾਤ ਦੇਖਣ ਲਈ ਅੱਜ ਦੇਖਣਾ ਨਾ ਭੁੱਲਣਾ ਸ਼ੋਅ 'ਸੁਖਬੀਰ ਬਾਦਲ ਦਿਓ ਜਵਾਬ' ਰਾਤ ਨੂੰ 8 ਵਜੇ ਸਿਰਫ ਪੀਟੀਸੀ ਨਿਊਜ਼ ਟੀਵੀ ਚੈਨਲ ਅਤੇ ਫੇਸਬੁੱਕ/ਯੂਟਿਊਬ 'ਤੇ ਲਾਈਵ ! —PTC News


Top News view more...

Latest News view more...