ਮੁੱਖ ਖਬਰਾਂ

ਸੁਖਬੀਰ ਸਿੰਘ ਬਾਦਲ ਨੇ ਵਿਧਾਨਸਭਾ ਚੋਣਾਂ 'ਚ 90 ਸੀਟਾਂ ਜਿੱਤਣ ਦਾ ਕੀਤਾ ਦਾਅਵਾ, ਚੰਨੀ ਨੂੰ ਵੀ ਕੀਤਾ ਇਹ ਚੈਂਲੇਂਜ

By Riya Bawa -- December 24, 2021 1:57 pm -- Updated:December 24, 2021 1:57 pm

ਜਗਰਾਓਂ: ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਗਰਮਾਇਆ ਹੋਇਆ ਹੈ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੂਬੇ ਦੀ ਜਨਤਾ ਨਾਲ ਰਾਬਤਾ ਕਤਾ ਜਾ ਰਿਹਾ ਹੈ ਤੇ ਉਹਨਾਂ ਦੀਆਂ ਮੁਸ਼ਿਕਲਾਂ ਸੁਣੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ ਵੱਖ ਥਾਵਾਂ 'ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਅੱਜ ਅਕਾਲੀ ਦਲ ਵੱਲੋ ਜਗਰਾਓਂ 'ਚ ਵੀ ਵਿਸ਼ਾਲ ਰੈਲੀ ਕੀਤੀ ਗਈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸਬੋਧਨ ਕੀਤਾ ਤੇ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ 'ਚ ਸਾਰੇ ਮਸਲੇ ਹੱਲ ਕਰਨ ਭਰੋਸਾ ਦਿਵਾਇਆ।

ਇਸ ਦੇ ਨਾਲ ਉਹਨਾਂ ਵਿਧਾਨਸਭਾ ਚੋਣਾਂ 'ਚ 90 ਸੀਟਾਂ ਜਿੱਤਣ ਦਾ ਦਾਅਵਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਨੇ ਜੋ ਕਿਹਾ ਹੈ ਉਹ ਕੀਤਾ ਤੇ ਜੋ ਕਹਾਂਗੇ, ਉਹ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੀ ਸਰਕਾਰ ਦੌਰਾਨ ਲੋਕਾਂ ਨਾਲ ਸਾਰੇ ਚੋਣ ਵਾਅਦੇ ਪੂਰੇ ਕੀਤੇ ਹਨ।

ਹੋਰ ਪੜ੍ਹੋ: ਬਿਕਰਮ ਮਜੀਠੀਆ 'ਤੇ FIR ਦਰਜ ਹੋਣ ਖ਼ਿਲਾਫ਼ ਯੂਥ ਅਕਾਲੀ ਦਲ ਦਾ ਹੱਲਾ ਬੋਲ, ਸਰਕਾਰ ਨੂੰ ਪਾਈਆਂ ਲਾਹਨਤਾਂ

ਇਸ ਦੌਰਾਨ ਉਹਨਾਂ ਕਾਂਗਰਸ ਅਤੇ ਮੁੱਖ ਮੰਤਰੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਚੰਨੀ ਨੂੰ ਚੈਂਲੇਂਜ ਕੀਤਾ ਕਿ ਇੱਕ ਸਕੂਲ ਜਾਂ ਇੱਕ ਹਸਪਤਾਲ ਦਾ ਨਾਮ ਦੱਸ ਦੇਵੇ, ਜਿਥੇ ਉਹਨਾਂ ਕੰਮ ਕੀਤਾ ਹੋਵੇ। ਨਾਲ ਹੀ ਉਹਨਾਂ ਇਹ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬੇਅਦਬੀ ਦੀ ਗੱਲ ਕੀਤੀ ਆ, ਪਰ ਉਹਨਾਂ ਦੇ ਦੋਸ਼ੀਆਂ ਨੂੰ ਫੜਿਆ ਨਹੀਂ। ਉਹਨਾਂ 5 ਸਾਲ ਬਰਬਾਦ ਕੀਤੇ ਹਨ, ਇੱਕਲੀ ਸਿਆਸਤ ਕੀਤੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੇ ਹਿਤ 'ਚ ਗੱਲ ਕੀਤੀ ਹੈ।

ਰੈਲੀ ਦੌਰਾਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਜੁਲ ਕੇ ਰਹਿਣ, ਕਈ ਵਿਰੋਧੀ ਤਾਕਤਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ 'ਚ ਲੱਗੀਆਂ ਹੋਈਆਂ ਹਨ। ਅੱਗੇ ਉਹਨਾਂ ਕਿਹਾ ਕਿ ਮੇਰੀ ਜਾਨ ਚੱਲੀ ਜਾਵੇ ਪਰ ਸੂਬੇ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗਾ।

ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸੂਬੇ 'ਚ ਪੰਜਾਬ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਪਿਛਲੇ 5 ਸਾਲਾਂ 'ਚ ਪੰਜਾਬ ਦਾ ਵਿਕਾਸ ਨਹੀਂ ਹੋਇਆ, ਸਿਰਫ ਕਾਂਗਰਸ ਸਰਕਾਰ ਨੇ ਸਿਆਸਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ, ਜੋ ਲੋਕਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹੀ ਹੈ।

-PTC News

  • Share